550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ੍ਹਾਂ 'ਚ ਸਜ਼ਾਵਾਂ ਕੱਟ ਰਹੇ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਲਿਆ ਵੱਡਾ ਫ਼ੈਸਲਾ

By  Shanker Badra September 28th 2019 06:32 PM

550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ੍ਹਾਂ 'ਚ ਸਜ਼ਾਵਾਂ ਕੱਟ ਰਹੇ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਲਿਆ ਵੱਡਾ ਫ਼ੈਸਲਾ:ਨਵੀਂ ਦਿੱਲੀ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਭਾਰਤ ਸਰਕਾਰ ਨੇ ਮਾਨਵਤਾ ਦੇ ਆਧਾਰ 'ਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਕੱਟ ਰਹੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਵਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ।

India Government 9 Sikh prisoners Release on Guru Nanak Dev 550th birth anniversary 550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ੍ਹਾਂ 'ਚ ਸਜ਼ਾਵਾਂ ਕੱਟ ਰਹੇਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇਨ੍ਹਾਂ 'ਚੋਂ ਇੱਕ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ, ਜਦੋਂਕਿ ਬਾਕੀ ਅੱਠ ਕੈਦੀ, ਜਿਹੜੇ ਕਿ ਉਮਰ ਕੈਦ ਜਾਂ ਹੋਰ ਸਜ਼ਾ ਕੱਟ ਰਹੇ ਹਨ, ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਕੀਤਾ ਜਾਵੇਗਾ।ਇਨ੍ਹਾਂ ਕੈਦੀਆਂ ਦੇ ਨਾਵਾਂ ਦੀ ਸੂਚੀ ਹਾਲੇ ਉਪਲਬਧ ਨਹੀਂ ਹੋ ਸਕੀ।

India Government 9 Sikh prisoners Release on Guru Nanak Dev 550th birth anniversary 550ਵੇਂ ਪ੍ਰਕਾਸ਼ ਪੁਰਬ ਮੌਕੇ ਜੇਲ੍ਹਾਂ 'ਚ ਸਜ਼ਾਵਾਂ ਕੱਟ ਰਹੇਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜ਼ਿਕਰਯੋਗ ਹੈ ਕਿ ਹੁਣ ਤੱਕ 1424 ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੈਦੀਆਂ ਨੂੰ ਦੋ ਪੜਾਵਾਂ ਤਹਿਤ ਰਿਹਾਅ ਕੀਤਾ ਗਿਆ ਹੈ। ਪਹਿਲਾ ਪੜਾਅ 2 ਅਕਤੂਬਰ 2018 ਨੂੰ ਸੀ ਤੇ ਦੂਜਾ 6 ਅਪ੍ਰੈਲ, 2019 ਸੀ। ਹੁਣ ਤੀਜੇ ਪੜਾਅ ਤਹਿਤ 2 ਅਕਤੂਬਰ, 2019 ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।

-PTCNews

Related Post