ਭਾਰਤ-ਪਾਕ ਅਟਾਰੀ ਸਰਹੱਦ 'ਤੇ ਤਿਆਰ ਹੋਈ ਨਵੀਂ ਦਰਸ਼ਕ ਗੈਲਰੀ ,ਦੋਨਾਂ ਮੁਲਕਾਂ ਵੱਲੋਂ ਲੱਗੇ ਗੇਟ ਵੀ ਬਦਲੇ ਜਾਣਗੇ

By  Shanker Badra August 7th 2018 02:21 PM -- Updated: August 7th 2018 04:11 PM

ਭਾਰਤ-ਪਾਕ ਅਟਾਰੀ ਸਰਹੱਦ 'ਤੇ ਤਿਆਰ ਹੋਈ ਨਵੀਂ ਦਰਸ਼ਕ ਗੈਲਰੀ ,ਦੋਨਾਂ ਮੁਲਕਾਂ ਵੱਲੋਂ ਲੱਗੇ ਗੇਟ ਵੀ ਬਦਲੇ ਜਾਣਗੇ:ਭਾਰਤ-ਪਾਕਿਸਤਾਨ ਅਟਾਰੀ ਸਰਹੱਦ 'ਤੇ ਨਵੀ ਦਰਸ਼ਕ ਗੈਲਰੀ ਤਿਆਰ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਦੋਨਾਂ ਮੁਲਕਾਂ ਵੱਲੋਂ ਜੀਰੋ ਲਾਈਨ 'ਤੇ ਲੱਗੇ ਗੇਟ ਵੀ ਬਦਲੇ ਜਾ ਰਹੇ ਹਨ।ਦੱਸ ਦੇਈਏ ਕਿ ਇਸ ਨਵੀ ਦਰਸ਼ਕ ਗੈਲਰੀ ਵਿਚ 25000 ਦੇ ਕਰੀਬ ਲੋਕਾਂ ਦੇ ਬੈਠਣ ਸਮਰੱਥਾ ਹੋਵੇਗੀ।

ਇਸ ਤੋਂ ਇਲਾਵਾ 10 ਬੈੱਡਾਂ ਵਾਲਾ ਹਸਪਤਾਲ ਵੀ ਤਿਆਰ ਹੋਇਆ ਹੈ।ਬੀ.ਐਸ.ਐਫ਼ ਦੇ ਜਵਾਨਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਇੱਕ ਵਾਰ ਮੈਮੋਰੀਅਲ ਵੀ ਬਣਾਇਆ ਗਿਆ ਹੈ।

ਭਾਰਤ-ਪਾਕਿਸਤਾਨ ਅਟਾਰੀ ਸਰਹੱਦ 'ਤੇ ਅਜਾਦੀ ਦਿਹਾੜੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।ਜਿਸ ਨੂੰ ਲੈ ਕੇ ਬੀ.ਐਸ.ਐਫ.ਨੇ ਤਾਇਨਾਤੀ ਵਧਾ ਦਿੱਤੀ ਹੈ।

-PTCNews

Related Post