ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ, 10 ਸਾਲਾਂ ਬਾਅਦ ਕੱਲ੍ਹ ਕਰੇਗਾ ਵਤਨ ਵਾਪਸੀ

By  Jashan A December 25th 2018 06:25 PM -- Updated: December 25th 2018 07:47 PM

ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ, 10 ਸਾਲਾਂ ਬਾਅਦ ਕੱਲ੍ਹ ਕਰੇਗਾ ਵਤਨ ਵਾਪਸੀ,ਨਵੀਂ ਦਿੱਲੀ: ਭ੍ਰਿਸ਼ਟਾਚਾਰ ਸਹਿਤ ਵੱਖਰੇ-ਵੱਖਰੇ ਆਰੋਪਾਂ 'ਚ ਭੋਪਾਲ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਕਰਾਚੀ ਦੇ 40 ਸਾਲਾ ਮੋਹੰਮਦ ਇਮਰਾਨ ਵਾਰਸੀ ਨੂੰ ਕੱਲ੍ਹ ਨੂੰ ਆਪਣੇ ਵਤਨ ਪਾਕਿਸ‍ਤਾਨ ਵਾਪਸ ਭੇਜਿਆ ਜਾਵੇਗਾ। [caption id="attachment_232412" align="aligncenter" width="300"]imran varsi ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ, 10 ਸਾਲਾਂ ਬਾਅਦ ਕੱਲ੍ਹ ਕਰੇਗਾ ਵਤਨ ਵਾਪਸੀ[/caption] ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ। ਹਾਮਿਦ ਨਿਹਾਲ ਅੰਸਾਰੀ ਦੇ ਪਾਕਿਸਤਾਨ ਦੀ ਜੇਲ੍ਹ 'ਚ ਛੇ ਸਾਲ ਰਹਿਣ ਤੋਂ ਬਾਅਦ ਆਪਣੇ ਵਤਨ ਭਾਰਤ ਪਰਤਣ ਦੇ ਕਰੀਬ ਇੱਕ ਹਫਤੇ ਬਾਅਦ ਇਮਰਾਨ ਵਾਰਸੀ ਨੂੰ ਉਸ ਦੇ ਵਤਨ ਭੇਜਿਆ ਜਾ ਰਿਹਾ ਹੈ। [caption id="attachment_232413" align="aligncenter" width="300"]imran varsi ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ, 10 ਸਾਲਾਂ ਬਾਅਦ ਕੱਲ੍ਹ ਕਰੇਗਾ ਵਤਨ ਵਾਪਸੀ[/caption] ਜ਼ਿਕਰਯੋਗ ਹੈ ਕਿ ਇਮਰਾਨ ਦੀ ਸਜ਼ਾ ਜਨਵਰੀ 2018 ਨੂੰ ਖਤਮ ਹੋ ਗਈ ਸੀ, ਪਰ ਇਮਰਾਨ ਨੂੰ ਦੋ ਮਹੀਨੇ ਜੇਲ੍ਹ ਵਿਚ ਬਿਤਾਉਣੇ ਪਏ ਕਿਉਂਕਿ ਉਸ ਕੋਲ ਟ੍ਰਾਇਲ ਕੋਰਟ ਵਲੋਂ ਦਿੱਤੇ ਗਏ 8000 ਰੁਪਏ ਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਸਨ। ਉਸ ਨੂੰ 14 ਮਾਰਚ ਨੂੰ ਭੋਪਾਲ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਸ਼ਾਹਜਹਾਨਾਬਾਦ ਪੁਲਿਸ ਸਟੇਸ਼ਨ ਭੇਜਿਆ ਗਿਆ। -PTC News

Related Post