ਭਾਰਤੀ ਰਿਜ਼ਰਵ ਬੈਂਕ ਵੱਲੋਂ ਜਲਦ ਜਾਰੀ ਕੀਤਾ ਜਾਵੇਗਾ 100 ਰੁਪਏ ਦਾ ਨਵਾਂ ਨੋਟ

By  Shanker Badra July 19th 2018 08:17 PM -- Updated: July 19th 2018 08:19 PM

ਭਾਰਤੀ ਰਿਜ਼ਰਵ ਬੈਂਕ ਵੱਲੋਂ ਜਲਦ ਜਾਰੀ ਕੀਤਾ ਜਾਵੇਗਾ 100 ਰੁਪਏ ਦਾ ਨਵਾਂ ਨੋਟ:ਭਾਰਤੀ ਰਿਜ਼ਰਵ ਬੈਂਕ ਜਲਦ ਹੀ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ।ਇਸ ਸਬੰਧੀ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ।ਦੱਸਿਆ ਜਾਂਦਾ ਹੈ ਕਿ 100 ਰੁਪਏ ਦਾ ਇਹ ਨਵਾਂ ਨੋਟ ਬੈਂਗਣੀ ਰੰਗ ਦਾ ਹੋਵੇਗਾ ਅਤੇ ਅਗਸਤ ਮਹੀਨੇ 'ਚ ਜਾਰੀ ਕੀਤਾ ਜਾਵੇਗਾ।ਇਹ ਨੋਟ ਵੀ ਮਹਾਤਮਾ ਗਾਂਧੀ ਦੀ ਸੀਰੀਜ਼ ਦਾ ਹੀ ਹੋਵੇਗਾ ਪਰ ਇਸ ਦੇ ਪਿਛਲੇ ਹਿੱਸੇ 'ਤੇ ਗੁਜਰਾਤ ਦੀ ਇਤਿਹਾਸਿਕ ਰਾਣੀ ਦੇ ਵਾਵ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਨੋਟ ਦੇ ਸਾਹਮਣੇ ਵਾਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਬਣੀ ਹੋਈ ਹੈ ਤੇ ਨੋਟ 'ਤੇ ਜਿਓਮੈਟਰਿਕ ਪੈਟਰਨ ਵੀ ਬਣੇ ਹੋਏ ਹਨ।ਇਸ ਨਵੇਂ ਨੋਟ ਦੇ ਉੱਪਰ ਵਾਲੇ ਪਾਸੇ ਭਾਰਤੀ ਰਿਜ਼ਰਵ ਬੈਂਕ ਤੇ ਇਸ ਦੇ ਨਾਲ ਇੱਕ ਸੌ ਰੁਪਏ ਹਿੰਦੀ 'ਚ ਲਿਖਿਆ ਹੋਇਆ ਹੈ।ਮਹਾਤਮਾ ਗਾਂਧੀ ਦੀ ਤਸਵੀਰ ਦੇ ਸੱਜੇ ਪਾਸੇ ਆਰਬੀਆਈ ਦਾ ਕਥਨ ਲਿਖਿਆ ਹੋਇਆ ਹੈ। ਨਵੀਂ ਸੂਚਨਾ ਦੇ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੇ 100 ਰੁਪਏ ਦੇ ਨੋਟ ਜਾਰੀ ਰਹਿਣਗੇ।ਜਾਣਕਾਰੀ ਅਨੁਸਾਰ ਦੇਵਾਸ ਵਿੱਚ ਨਵੇਂ 100 ਰੁਪਏ ਦੇ ਨੋਟ ਦੀ ਛਪਾਈ ਸ਼ੁਰੂ ਹੋ ਗਈ ਹੈ। -PTCNews

Related Post