ਭਾਰਤ-ਸ੍ਰੀਲੰਕਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ, ਪਿੱਚ ਨੂੰ ਹੇਅਰ ਡ੍ਰਾਇਰ ਨਾਲ ਸਕਾਉਣ ਦੀ ਕੀਤੀ ਕੋਸ਼ਿਸ਼

By  Jashan A January 6th 2020 09:00 AM

ਭਾਰਤ-ਸ੍ਰੀਲੰਕਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ, ਪਿੱਚ ਨੂੰ ਹੇਅਰ ਡ੍ਰਾਇਰ ਨਾਲ ਸਕਾਉਣ ਦੀ ਕੀਤੀ ਕੋਸ਼ਿਸ਼,ਨਵੀਂ ਦਿੱਲੀ: ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਣ ਵਾਲਾ ਪਹਿਲਾ ਕੌਮਾਂਤਰੀ ਟੀ-20 ਮੈਚ ਮੀਂਹ ਤੋਂ ਬਾਅਦ ਪਿੱਚ ਗਿੱਲੀ ਹੋਣ ਕਰ ਕੇ ਰੱਦ ਕਰ ਦਿੱਤਾ ਗਿਆ ਹੈ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ਪਰ ਖੇਡ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੇਜ਼ ਮੀਂਹ ਸ਼ੁਰੂ ਹੋ ਗਿਆ।ਮੀਂਹ ਰੁਕਣ ਤੋਂ ਬਾਅਦ ਪਿੱਚ 'ਤੇ ਕੁਝ ਗਿੱਲੇ ਸਥਾਨ ਸਨ, ਜਿਨ੍ਹਾਂ ਨੂੰ ਸੁਕਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਜਿਸ ਦੌਰਾਨ ਮੈਚ ਰੱਦ ਕਰਨ ਦਾ ਫੈਸਲਾ ਕੀਤਾ।

ਹੋਰ ਪੜ੍ਹੋ: ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ

https://twitter.com/BCCI/status/1213848494894501888?s=20

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਰੱਦ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਤੋਂ ਪਹਿਲਾਂ ਪਿੱਚ ਤੇ ਆਸ-ਪਾਸ ਦੇ ਖੇਤਰ ਨੂੰ ਸੁਕਾਉਣ ਲਈ ਵੈਕਿਊਮ ਕਲੀਨਰ, ਸਟੀਮ ਆਇਰਨ ਤੇ ਹੇਅਰ ਡ੍ਰਾਇਰ ਦਾ ਸਹਾਰਾ ਲਿਆ ਗਿਆ।

https://twitter.com/BCCI/status/1213859696756412416?s=20

ਤੁਹਾਨੂੰ ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ, ਜਿਸ ਦਾ ਪਹਿਲਾ ਮੈਚ ਕੱਲ੍ਹ ਗੁਹਾਟੀ 'ਚ ਖੇਡਿਆ ਜਾਣਾ ਸੀ, ਪਰ ਪਿੱਚ ਗਿੱਲੀ ਹੋਣ ਕਾਰਨ ਇਹ ਮੈਚ ਨੇਪਰੇ ਨਹੀਂ ਚੜ ਸਕਿਆ।

-PTC News

Related Post