ਭਾਰਤ ਵਲੋਂ 'ਅਗਨੀ ਪ੍ਰਾਈਮ' ਮਿਜ਼ਾਈਲ ਦਾ ਸਫ਼ਲ ਪ੍ਰੀਖਣ

By  Baljit Singh June 28th 2021 05:46 PM

ਬਾਲਾਸੋਰ- ਭਾਰਤ ਨੇ ਆਪਣੀ ਆਧੁਨਿਕ ਪਰਮਾਣੂੰ ਹਥਿਆਰ ਲਿਜਾਉਣ 'ਚ ਸਮਰੱਥ 'ਅਗਨੀ ਪ੍ਰਾਈਮ' ਮਿਜ਼ਾਈਲ ਦਾ ਓਡੀਸ਼ਾ ਦੇ ਤੱਟ 'ਤੇ ਸਥਿਤ ਫ਼ੌਜ ਅੱਡੇ ਤੋਂ ਸੋਮਵਾਰ ਨੂੰ ਪ੍ਰੀਖਣ ਕੀਤਾ। ਓਡੀਸ਼ਾ ਦੇ ਬਾਲਾਸੋਰ 'ਚ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ 'ਚ ਸਵੇਰੇ 10.55 ਵਜੇ ਇਹ ਪ੍ਰੀਖਣ ਕੀਤਾ ਗਿਆ।

ਪੜੋ ਹੋਰ ਖਬਰਾਂ: PUBG ਅਤੇ ਸ਼ਰਾਬ ਦਾ ਪਿਆ ਅਜਿਹਾ ਸ਼ੌਕ ਕਿ ਆਪਣੀ ਹੀ ਭੈਣ ਘਰ ਕਰਵਾ ਦਿੱਤੀ ਲੁੱਟ

ਮਿਜ਼ਾਈਲ ਦੇ ਦਾਗ਼ੇ ਜਾਣ ਤੋਂ ਬਾਅਦ ਇਸ 'ਤੇ ਵੱਖ-ਵੱਖ ਸਟੇਸ਼ਨਾਂ ਅਤੇ ਰਡਾਰ ਨਾਲ ਨਜ਼ਰ ਰੱਖੀ ਗਈ। ਮਿਜ਼ਾਈਲ ਨੇ ਪ੍ਰੀਖਣ ਦੌਰਾਨ ਆਪਣੇ ਸਾਰੇ ਕੰਮ ਪੂਰੇ ਕੀਤੇ ਅਤੇ ਇਸ ਦਾ ਨਿਸ਼ਾਨਾ ਠੀਕ ਰਿਹਾ। ਅਗਨੀ ਪ੍ਰਾਈਮ ਮਿਜ਼ਾਈਲ ਅਗਨੀ ਸ਼੍ਰੇਣੀ ਦੀ ਅਗਲੀ ਪੀੜ੍ਹੀ ਦੀ ਉੱਨਤ ਮਿਜ਼ਾਈਲ ਹੈ, ਜੋ 1000 ਤੋਂ 2000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਹੈ।

ਪੜੋ ਹੋਰ ਖਬਰਾਂ: ਹਰਕਤ ਤੋਂ ਬਾਜ਼ ਨਹੀਂ ਆਇਆ ਟਵਿੱਟਰ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਭਾਰਤ ਤੋਂ ਵੱਖਰਾ ਦੇਸ਼

ਇਹ ਹੈ ਇਸ ਦੀ ਖ਼ਾਸੀਅਤ

ਇਸ ਮਿਜ਼ਾਈਲ 'ਚ 1000 ਕਿਲੋਗ੍ਰਾਮ ਭਾਰ ਦੇ ਪਰਮਾਣੂੰ ਬੰਬ ਲਿਜਾਉਣ ਦੀ ਸਮਰੱਥਾ ਹੈ। 2 ਪੜਾਵਾਂ ਵਾਲੀ ਅਤੇ ਠੋਸ ਫਿਊਲ ਵਾਲੀ ਮਿਜ਼ਾਈਲ ਨੂੰ ਉੱਨਤ ਰਿੰਗ-ਲੇਜਰ ਗਾਇਰੋਸਕੋਪ 'ਤੇ ਆਧਾਰਤ ਨੇਵੀਗੇਸ਼ਨ ਸਿਸਟਮ ਵਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਦੋਹਾਂ ਪੜਾਵਾਂ 'ਚ ਰਾਕੇਟ ਮੋਟਰਜ਼ ਹਨ ਅਤੇ ਉਹ ਮਾਰਗਦਰਸ਼ਨ ਪ੍ਰਣਾਲੀ ਨਾਲ ਲੈੱਸ ਹਨ। ਇਸ ਮਿਜ਼ਾਈਲ ਦਾ ਪ੍ਰੀਖਣ ਸੜਕ ਅਤੇ ਰੇਲ ਮੋਬਾਇਲ ਲਾਂਚਰਜ਼ ਰਾਹੀਂ ਕੀਤਾ ਜਾ ਸਕੇਗਾ। ਨਵੀਂ ਤਕਨੀਕਾਂ ਦੇ ਏਕੀਕਰਨ ਕਾਰਨ ਇਸ ਦਾ ਭਾਰ ਪਿਛਲੇ ਐਡੀਸ਼ਨ ਦੀ ਤੁਲਨਾ 'ਚ ਘੱਟ ਹੈ। ਭਾਰਤ ਪਿਛਲੇ ਤਿੰਨ ਦਹਾਕਿਆਂ ਅਗਨੀ ਰੇਂਜ ਦੀਆਂ 5 ਮਿਜ਼ਾਈਲਾਂ ਵਿਕਸਿਤ ਕਰ ਚੁਕਿਆਹੈ। ਅਗਨੀ ਪ੍ਰਾਈਮ ਇਸੇ ਅਗਨੀ ਰੇਂਜ ਦੀ ਨਵੀਂ ਆਧੁਨਿਕ ਮਿਜ਼ਾਈਲ ਹੈ। ਡੀ.ਆਰ.ਡੀ.ਓ. ਦੇ ਅਧਿਕਾਰੀਆਂ ਅਨੁਸਾਰ ਪੂਰਬੀ ਤੱਟ 'ਤੇ ਪੋਜਿਸ਼ਨਡ ਵੱਖ-ਵੱਖ ਰਡਾਰ ਅਤੇ ਟੇਲੀਮੇਟਰੀ ਸਟੇਸ਼ਨਾਂ ਤੋਂ ਮਿਜ਼ਾਈਲ ਨੂੰ ਮਾਨਿਟਰ ਕੀਤਾ ਗਿਆ। ਇਸ ਦੇ ਪ੍ਰੀਖਣ'ਤੇ ਨਜ਼ਰ ਰੱਖੀ ਗਈ ਅਤੇ ਇਸ ਨੇ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ।

ਪੜੋ ਹੋਰ ਖਬਰਾਂ: ਕਸ਼ਮੀਰ ‘ਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ: ਸਿਰਸਾ ਬੋਲੇ-ਗ੍ਰਹਿ ਮੰਤਰੀ ਨੇ ਸਿੱਖ ਬੇਟੀਆਂ ਦੀ ਵਾਪਸੀ ਦਾ ਦਿੱਤਾ ਭਰੋਸਾ

-PTC News

Related Post