ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਵੀ ਸ਼ਾਮਲ , ਪਰਿਵਾਰ ਅਸਾਮ ਲਈ ਹੋਇਆ ਰਵਾਨਾ

By  Shanker Badra June 5th 2019 02:39 PM

ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਵੀ ਸ਼ਾਮਲ , ਪਰਿਵਾਰ ਅਸਾਮ ਲਈ ਹੋਇਆ ਰਵਾਨਾ:ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹਾਲੇ ਤੱਕ ਵੀ ਲਾਪਤਾ ਹੈ ਅਤੇ ਇਸਦੀ ਹਾਲੇ ਤੱਕ ਕੋਈ ਉੱਘ ਸੁੱਘ ਨਹੀਂ ਮਿਲੀ।ਭਾਰਤੀ ਹਵਾਈ ਫੌਜ ਦੇ ਲਾਪਤਾ ਹੋਏ ਜਹਾਜ਼ ਏ.ਐੱਨ.-32 ਨੂੰ ਲੱਭਣ ਦੀ ਕੋਸ਼ਿਸ਼ਾਂ ਜਾਰੀ ਹੈ।ਇਸ ਜਹਾਜ਼ ਨੂੰ ਲਾਪਤਾ ਹੋਇਆਂ ਕਰੀਬ 42 ਘੰਟੇ ਹੋ ਗਏ ਅਤੇ ਸਰਚ ਅਪਰੇਸ਼ਨ ਅਜੇ ਤੱਕ ਚੱਲ ਰਿਹਾ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਸਰਚ ਆਪਰੇਸ਼ਨ 'ਚ ਦਿੱਕਤ ਆ ਰਹੀ ਹੈ। [caption id="attachment_303657" align="aligncenter" width="300"]Indian Air Force An-32 aircraft missing , search operation continues
ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਵੀ ਸ਼ਾਮਲ , ਪਰਿਵਾਰ ਅਸਾਮ ਲਈ ਹੋਇਆ ਰਵਾਨਾ[/caption] ਭਾਰਤੀ ਹਵਾਈ ਫ਼ੌਜ ਦੇ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ਵਿਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ।ਮੋਹਿਤ ਦੀ ਕਰੀਬ ਤੇਰਾਂ ਸਾਲ ਪਹਿਲਾਂ ਐੱਨਡੀਏ 'ਚ ਚੋਣ ਹੋਈ ਸੀ ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾ ਰਿਹਾ ਸੀ। [caption id="attachment_303660" align="aligncenter" width="300"]Indian Air Force An-32 aircraft missing , search operation continues
ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਵੀ ਸ਼ਾਮਲ , ਪਰਿਵਾਰ ਅਸਾਮ ਲਈ ਹੋਇਆ ਰਵਾਨਾ[/caption] ਇਸ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਅਸਾਮ ਲਈ ਰਵਾਨਾ ਹੋ ਗਏ।ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਅਸਾਮ 'ਚ ਹੀ ਇਕ ਬੈਂਕ ਵਿਚ ਨੌਕਰੀ ਕਰ ਰਹੀ ਹੈ। [caption id="attachment_303658" align="aligncenter" width="300"]Indian Air Force An-32 aircraft missing , search operation continues
ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ 'ਚ ਸਮਾਣਾ ਦਾ ਮੋਹਿਤ ਵੀ ਸ਼ਾਮਲ , ਪਰਿਵਾਰ ਅਸਾਮ ਲਈ ਹੋਇਆ ਰਵਾਨਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ ਦੱਸ ਦੇਈਏ ਕਿ ਇਸ ਜਹਾਜ਼ ਨੇ ਸੋਮਵਾਰ ਨੂੰ ਦੁਪਹਿਰ 12:25 'ਤੇ ਅਸਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ।ਇਸ ਜਹਾਜ਼ ਨਾਲ ਉਡਾਣ ਭਰਨ ਤੋਂ ਬਾਅਦ ਆਖਰੀ ਵਾਰ ਦੁਪਹਿਰ 1 ਵਜੇ ਸਪੰਰਕ ਹੋਇਆ ਸੀ ਅਤੇ ਇਹ ਅਰੁਣਾਚਲ ਪ੍ਰਦੇਸ਼ ’ਚ ਕਿਤੇ ਲਾਪਤਾ ਹੋ ਗਿਆ ਸੀ।ਅਧਿਕਾਰੀਆਂ ਨੇ ਦੱਸਿਆ ਹੈ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਇੱਕ ਬੇੜੇ ਨੂੰ ਪਹਿਲਾਂ ਹੀ ਲਾਇਆ ਗਿਆ ਹੈ।ਇਸ ਜਹਾਜ਼ 'ਚ 13 ਲੋਕ ਸਵਾਰ ਸਨ।ਇਸ ਜਹਾਜ਼ 'ਚ ਸਵਾਰ ਲੋਕਾਂ 'ਚ 8 ਕਰੂ ਮੈਂਬਰ ਤੇ 5 ਯਾਤਰੀ ਸ਼ਾਮਲ ਹਨ। -PTCNews

Related Post