ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ ,ਪਿਛਲੇ 9 ਦਿਨਾਂ ਤੋਂ ਸੀ ਲਾਪਤਾ

By  Shanker Badra June 11th 2019 05:09 PM

ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ ,ਪਿਛਲੇ 9 ਦਿਨਾਂ ਤੋਂ ਸੀ ਲਾਪਤਾ:ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਅੱਜ ਇੱਕ ਹਫਤੇ ਬਾਅਦ ਬਰਾਮਦ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦਾ ਮਲਬਾ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ 'ਚੋਂ ਮਿਲਿਆ ਹੈ।

 Indian Air Force missing IAF jet AN-32 found in Arunachal after 8 days
ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ , ਪਿਛਲੇ 9 ਦਿਨਾਂ ਤੋਂ ਸੀ ਲਾਪਤਾ

ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਾ ਮਲਬਾ ਐੱਮ.ਆਈ.-17 ਹੈਲੀਕਾਪਟਰਾਂ ਵੱਲੋਂ ਲੱਭਿਆ ਗਿਆ ਹੈ ਅਤੇ ਜਹਾਜ਼ ਦੇ ਬਾਕੀ ਹਿੱਸਿਆਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।ਇਸ ਲਾਪਤਾ ਹੋਏ ਜਹਾਜ਼ ਨੂੰ ਲੱਭਣ ਲਈ ਭਾਰਤੀ ਹਵਾਈ ਫੌਜ ਨੇ ਲਗਾਤਾਰ ਮੁਹਿੰਮ ਜਾਰੀ ਰੱਖੀ ਗਈ ਸੀ।

 Indian Air Force missing IAF jet AN-32 found in Arunachal after 8 days
ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ , ਪਿਛਲੇ 9 ਦਿਨਾਂ ਤੋਂ ਸੀ ਲਾਪਤਾ

ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।ਇਸ ਜਹਾਜ਼ 'ਚ ਚਾਲਕ ਦਲ ਦੇ 8 ਮੈਂਬਰਾਂ ਸਣੇ ਕੁੱਲ 13 ਲੋਕ ਸਵਾਰ ਸਨ।

-PTCNews

Related Post