ਪਹਿਲੀ ਵਾਰ ਭਾਰਤੀ ਫ਼ੌਜ ਨੇ ਕਰਨਲ ਰੈਂਕ ਲਈ 5 ਮਹਿਲਾ ਅਧਿਕਾਰੀਆਂ ਨੂੰ ਚੁਣਿਆਂ

By  Riya Bawa August 23rd 2021 03:57 PM -- Updated: August 23rd 2021 04:02 PM

ਨਵੀਂ ਦਿੱਲੀ - ਦੇਸ਼ ਵਿਚ ਪਹਿਲੀ ਵਾਰ ਭਾਰਤੀ ਫ਼ੌਜ ਦੇ ਇਕ ਚੋਣ ਬੋਰਡ ਨੇ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਰੈਂਕ ਲਈ ਚੁਣਿਆਂ ਹੈ। ਯੋਗ ਸੇਵਾ ਦੇ 26 ਸਾਲ ਪੂਰੇ ਹੋਣ ਦੇ ਮੌਕੇ ਇਹ ਫੈਸਲਾ ਲਿਆ ਗਿਆ ਹੈ। ਚੁਣੀਆਂ ਗਈਆਂ ਪੰਜ ਮਹਿਲਾ ਅਫ਼ਸਰਾਂ ਵਿਚ ਕੋਰ ਆਫ਼ ਸਿਗਨਲਸ ਤੋਂ ਲੈਫ਼ਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈ.ਐਮ.ਈ. ਕੋਰ ਤੋਂ ਲੈਫ਼ਟੀਨੈਂਟ ਕਰਨਲ ਸੋਨੀਆ ਆਨੰਦ ਅਤੇ ਲੈਫ਼ਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਇੰਜੀਨੀਅਰਾਂ ਦੀ ਕੋਰ ਤੋਂ ਲੈਫ਼ਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫ਼ਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਿਲ ਹਨ।

ਇੱਥੇ ਪੜ੍ਹੋ ਖ਼ਬਰਾਂ: ਅਫਗਾਨਿਸਤਾਨ 'ਚੋਂ ਚਾਰ ਜਹਾਜ਼ਾਂ ਰਾਹੀਂ ਕੱਢੇ ਨਾਗਰਿਕ, ਹੁਣ ਤੱਕ 392 ਲੋਕਾਂ ਨੂੰ ਕੀਤਾ ਏਅਰਲਿਫਟ

ਪਹਿਲੀ ਵਾਰ ਕਾਰਪਸ ਆਫ਼ ਸਿਗਨਲਸ, ਕਾਰਪਸ ਆਫ਼ ਇਲੈਕਟ੍ਰੋਨਿਕਸ ਐਂਡ ਮੈਕੇਨਿਕਲ ਇੰਜੀਨੀਅਰ (ਈ.ਐਮ.ਈ.) ਅਤੇ ਕਾਰਪਸ ਆਫ਼ ਇੰਜੀਨੀਅਰਜ਼ ਵਿਚ ਕੰਮ ਕਰਨ ਵਾਲੀ ਮਹਿਲਾ ਅਧਿਕਾਰੀਆਂ ਦੇ ਕਰਨਲ ਰੈਂਕ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ।

ਹੁਣ ਇਸ ਫੈਸਲੇ ਤੋਂ ਬਾਅਦ, ਭਾਰਤੀ ਫੌਜ ਦੀਆਂ ਹੋਰ ਸ਼ਾਖਾਵਾਂ ਵਿੱਚ ਤਰੱਕੀ ਦੇ ਰਾਹ ਦਾ ਵਿਸਥਾਰ ਮਹਿਲਾ ਅਧਿਕਾਰੀਆਂ ਲਈ ਇੱਕ ਚੰਗਾ ਸੰਕੇਤ ਹੈ। ਭਾਰਤੀ ਫੌਜ ਦੀਆਂ ਜ਼ਿਆਦਾਤਰ ਸ਼ਾਖਾਵਾਂ ਤੋਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦੇ ਨਾਲ, ਇਹ ਕਦਮ ਇੱਕ ਲਿੰਗ ਨਿਰਪੱਖ ਫੌਜ ਪ੍ਰਤੀ ਭਾਰਤੀ ਫੌਜ ਦੀ ਪਹੁੰਚ ਨੂੰ ਦਰਸਾਉਂਦਾ ਹੈ।

ਇੱਥੇ ਪੜ੍ਹੋ ਖ਼ਬਰਾਂ: ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, ਜਾਣੋ ਕਿਵੇਂ ਕਰੇਗਾ ਹਵਾ ਨੂੰ ਸਾਫ

Related Post