ਭਾਰਤੀ ਕ੍ਰਿਕੇਟ ਟੀਮ ਨੇ ਵਿੰਡੀਜ਼ ਨੂੰ ਦੂਸਰੇ ਮੈਚ 'ਚ ਹਰਾਇਆ, ਸੀਰੀਜ਼ ਕੀਤੀ 2-0 ਨਾਲ ਕਲੀਨ ਸਵੀਪ

By  Joshi October 14th 2018 08:35 PM

ਭਾਰਤੀ ਕ੍ਰਿਕੇਟ ਟੀਮ ਨੇ ਵਿੰਡੀਜ਼ ਨੂੰ ਦੂਸਰੇ ਮੈਚ 'ਚ ਹਰਾਇਆ, ਸੀਰੀਜ਼ ਕੀਤੀ 2-0 ਨਾਲ ਕਲੀਨ ਸਵੀਪ

ਹੈਦਰਾਬਾਦ: ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਹੈਦਰਾਬਾਦ ਟੈਸਟ ਵਿੱਚ 10 ਵਿਕੇਟ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਮਹਿਮਾਨ ਟੀਮ ਨੇ ਜਿੱਤ ਲਈ 72 ਰਨਾਂ ਦਾ ਆਸਾਨ ਲਕਸ਼ ਦਿੱਤਾ ਸੀ,

ਜਿਸ ਨੂੰ ਭਾਰਤੀ ਟੀਮ ਨੇ 16.1 ਓਵਰ ਵਿੱਚ ਹੀ ਪੂਰਾ ਕਰ ਲਿਆ। ਇਸ ਦੌਰਾਨ ਪ੍ਰਿਥਵੀ ਸਾਵ ਨੇ ਨਾਬਾਦ 33 ਅਤੇ ਕੇ.ਏਲ ਰਾਹੁਲ ਨੇ ਵੀ ਨਾਬਾਦ 33 ਦੌੜਾ ਦੀ ਪਾਰੀ ਖੇਡੀ।

ਇਸ ਤਰ੍ਹਾਂ ਭਾਰਤੀ ਟੀਮ ਨੇ ਦੋ ਮੈਚਾਂ ਦੀ ਸੀਰੀਜ਼ ਵਿੱਚ 2 - 0 ਦੀ ਇੱਕਤਰਫਾ ਜਿੱਤ ਦਰਜ ਕੀਤੀ ਹੈ।ਇਸ ਤੋਂ ਪਹਿਲਾ ਭਾਰਤੀ ਟੀਮ ਨੇ ਵਿੰਡੀਜ਼ ਟੀਮ ਨੂੰ ਪਾਰੀ ਅਤੇ 272 ਦੌੜਾ ਨਾਲ ਹਰਾਇਆ ਸੀ।

—PTC News

Related Post