ਆਉਣ ਵਾਲੇ ਸਮੇਂ 'ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.

By  Jashan A December 9th 2018 01:12 PM

ਆਉਣ ਵਾਲੇ ਸਮੇਂ 'ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.,ਦੇਸ਼ 'ਚ ਹੁਣ ਕਿਸਾਨ ਕਪਾਹ ਦੀ ਪੈਦਾਵਾਰ ਘੱਟ ਕਰਦੇ ਹਨ ਕਿਉਂਕਿ ਨਾ ਤਾਂ ਕਿਸਾਨਾਂ ਨੂੰ ਉਹਨਾਂ ਦਾ ਪੂਰਾ ਭਾਅ ਮਿਲਦਾ ਹੈ ਅਤੇ ਨਾ ਹੀ ਸਹੀ ਤਰੀਕੇ ਦੇ ਬੀਜ ਦਿੱਤੇ ਜਾਂਦੇ ਹਨ। ਜਿਸ ਕਾਰਨ ਹੁਣ ਕਿਸਾਨਾਂ ਨੇ ਕਪਾਹ ਦੀ ਪੈਦਾਵਰ ਘੱਟ ਕਰ ਦਿੱਤੀ ਹੈ।

cotton crop ਆਉਣ ਵਾਲੇ ਸਮੇਂ 'ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.

ਪਿਛਲੇ ਕਈ ਸਾਲਾਂ ਤੋਂ ਕਪਾਹ ਦੀ ਪੈਦਾਵਾਰ ਵਿੱਚ ਲਗਾਤਾਰ ਕਮੀ ਹੋ ਰਹੀ ਹੈ। ਇਸ ਵਾਰ ਵੀ ਪਿਛਲੇ ਸਾਲ ਨਾਲੋ ਕਪਾਹ ਦੀ ਪੈਦਾਵਰ ਘੱਟ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਸੀ. ਏ.ਆਈ. ਨੇ ਆਪਣੇ ਨਵੰਬਰ ਦੇ ਅੰਦਾਜ਼ੇ ’ਚ ਕਿਹਾ ਹੈ ਕਿ 2018-19 ’ਚ ਦੇਸ਼ ’ਚ ਕਪਾਹ ਉਤਪਾਦਨ 340.25 ਲੱਖ ਗੰਢ ਰਹਿ ਸਕਦਾ ਹੈ।

cotton crop ਆਉਣ ਵਾਲੇ ਸਮੇਂ 'ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.

ਅਕਤਬੂਰ ’ਚ ਇਹ ਅੰਦਾਜ਼ਾ 343.50 ਲੱਖ ਗੰਢ ਸੀ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪਿਛਲੇ ਸਾਲ 'ਚ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਮੁਤਾਬਕ ਪਿਛਲੇ ਸਾਲ ਸੀਜ਼ਨ 2017-18 ’ਚ ਕਪਾਹ ਉਤਪਾਦਨ ਦੇਸ਼ ’ਚ 365 ਲੱਖ ਗੰਢ ਰਿਹਾ।

cotton crop ਆਉਣ ਵਾਲੇ ਸਮੇਂ 'ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.

ਦੱਸ ਦੇਈਏ ਕਿ ਇਕ ਗੰਢ ’ਚ 170 ਕਿਲੋਗ੍ਰਾਮ ਕਪਾਹ ਹੁੰਦੀ ਹੈ। ਇਸ ਵਾਰ ਕਪਾਹ ਦੀ ਪੈਦਾਵਰ ਘੱਟ ਹੋਣ ਦਾ ਅਨੁਮਾਨ ਹੈ ਜਿਸ ਕਰਕੇ ਇਸ ਵਾਰ ਗੰਢ ਘੱਟ ਕਰ ਦਿੱਤੀ ਹੈ। ਉਥੇ ਹੀ ਪਿਛਲੇ ਸਾਲ ਕਪਾਹ ਦੀਆਂ 69 ਲੱਖ ਗੰਢ ਰਹੀਆਂ ਸਨ ਤੇ ਓਪਨ ਸਟਾਕ 23 ਲੱਖ ਗੰਢ ਜਦੋਂ ਕਿ ਪਿਛਲੇ ਸਾਲ 36 ਲੱਖ ਗੰਢ ਸੀ।

ਇਸ ਵਾਰ ਅੰਦਾਜ਼ਾ ਲਇਆ ਜਾ ਰਿਹਾ ਹੈ ਕਿ ਇਸ ਸਾਲ 27 ਲੱਖ ਗੰਢ ਦੀ ਸੰਭਾਵਨਾ ਹੈ। ਪਰ ਓਧਰ ਕੇਂਦਰੀ ਕੱਪੜਾ ਮੰਤਰਾਲਾ ਦੇ ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਨੇ ਬੀਤੀ ਆਪਣੀ ਇੱਕ ਰਿਪੋਰਟ ’ਚ ਦੇਸ਼ ’ਚ ਕਪਾਹ ਉਤਪਾਦਨ ਲਗਭਗ 361 ਲੱਖ ਗੰਢ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

-PTC News

Related Post