ਭਾਰਤ ਪੁਰਸ਼ ਹਾਕੀ ਟੀਮ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਗਿਆ ਮੁਕਾਬਲਾ ਰਿਹਾ ਡਰਾਅ

By  Joshi October 24th 2018 12:47 PM

ਭਾਰਤ ਪੁਰਸ਼ ਹਾਕੀ ਟੀਮ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਗਿਆ ਮੁਕਾਬਲਾ ਰਿਹਾ ਡਰਾਅ,ਮਸਕਟ: ਏਸ਼ੀਆਈ ਚੈੰਪੀਅਨ ਟਰਾਫੀ ਵਿੱਚ ਪਿਛਲੇ ਸਾਲ ਦੀ ਚੈੰਪੀਅਨ ਭਾਰਤ ਦਾ ਮਲੇਸ਼ਿਆ ਦੇ ਨਾਲ ਮੁਕਾਬਲਾ ਡਰਾ ਰਿਹਾ। ਪੂਰੇ ਮੈਚ ਵਿੱਚ ਦੋਵੇਂ ਹੀ ਟੀਮਾਂ ਇੱਕ - ਦੂਜੇ ਖਿਲਾਫ ਗੋਲ ਕਰਨ 'ਚ ਨਾਕਾਮਯਾਬ ਰਹੀਆਂ।ਇਸ ਮੁਕਾਬਲੇ ਵਿੱਚ ਦੋਨਾਂ ਹੀ ਟੀਮਾਂ ਵਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ। ਹੋਰ ਪੜ੍ਹੋ:Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ ਪੂਰੇ ਮੈਚ ਵਿੱਚ ਦੋਵੇਂ ਟੀਮਾਂ ਇਕ ਦੂਸਰੇ 'ਤੇ ਹਾਵੀ ਰਹੀਆਂ। ਤੁਹਾਨੂੰ ਦੱਸ ਦੇਈਏ ਕਿ ਭਾਰਤ ਪੰਜ ਮੈਚਾਂ ਵਿੱਚ ਦਸ ਅੰਕ ਦੇ ਨਾਲ ਤਾਲਿਕਾ ਵਿੱਚ ਸਿਖਰ ਉੱਤੇ ਬਣਾ ਹੋਇਆ ਹੈ। ਨਾਲ ਹੀ ਮਲੇਸ਼ੀਆ ਦੇ ਵੀ ਇਨ੍ਹੇ ਹੀ ਅੰਕ ਹਨ, ਪਰ ਗੋਲਾਂ ਦੇ ਮਾਮਲੇ ਵਿੱਚ ਉਹ ਭਾਰਤ ਤੋਂ ਪਿੱਛੇ ਹੈ। ਹਾਲਾਂਕਿ, ਭਾਰਤ ਅਤੇ ਮਲੇਸ਼ੀਆ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। —PTC News

Related Post