ਭਾਰਤੀ ਰੇਲਵੇ ਦਾ ਹੁਕਮ: ਟਰੇਨਾਂ 'ਚ ਗਾਰਡ ਨੂੰ ਹੁਣ ਕਿਹਾ ਜਾਵੇਗਾ 'ਟ੍ਰੇਨ ਮੈਨੇਜਰ'
Riya Bawa
January 15th 2022 09:26 AM
Indian Railway: ਟਰੇਨਾਂ ਦੇ ਗਾਰਡਾਂ ਨੂੰ ਹੁਣ ਤੋਂ ਟਰੇਨ ਮੈਨੇਜਰ ਵਜੋਂ ਜਾਣਿਆ ਜਾਵੇਗਾ। ਰੇਲਵੇ ਨੇ ਇਸ ਸਬੰਧੀ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕਰ ਦਿੱਤਾ ਹੈ। ਰੇਲਵੇ 'ਚ 'ਗਾਰਡ' ਦੀ ਪੋਸਟ ਦਾ ਨਾਂ ਬਦਲ ਦਿੱਤਾ ਗਿਆ ਹੈ। ਭਾਰਤੀ ਰੇਲਵੇ ਨੇ ਤੁਰੰਤ ਪ੍ਰਭਾਵ ਨਾਲ ਗਾਰਡ ਦਾ ਅਹੁਦਾ ਬਦਲ ਦਿੱਤਾ ਹੈ। ਹੁਣ ਤੋਂ ਇਸ ਅਹੁਦੇ ਨੂੰ ਗਾਰਡ ਦੀ ਬਜਾਏ ਟਰੇਨ ਮੈਨੇਜਰ ਵਜੋਂ ਸੰਬੋਧਨ ਕੀਤਾ ਜਾਵੇਗਾ। ਇਸ ਸਬੰਧ 'ਚ ਵੀਰਵਾਰ ਨੂੰ ਰੇਲਵੇ ਮੰਤਰਾਲੇ ਨੇ ਇਕ ਆਦੇਸ਼ ਜਾਰੀ ਕੀਤਾ, ਜਿਸ ਨੂੰ ਸ਼ੁੱਕਰਵਾਰ ਨੂੰ ਸਾਂਝਾ ਕੀਤਾ ਗਿਆ।