1 ਜੂਨ ਤੋਂ ਚੱਲਣਗੀਆਂ 200 ਨਾਨ-ਏਸੀ ਯਾਤਰੀ ਰੇਲਗੱਡੀਆਂ, ਜਲਦ ਸ਼ੁਰੂ ਹੋਵੇਗੀ ਆਨਲਾਈਨ ਬੁਕਿੰਗ

By  Shanker Badra May 20th 2020 05:17 PM

1 ਜੂਨ ਤੋਂ ਚੱਲਣਗੀਆਂ 200 ਨਾਨ-ਏਸੀ ਯਾਤਰੀ ਰੇਲਗੱਡੀਆਂ, ਜਲਦ ਸ਼ੁਰੂ ਹੋਵੇਗੀ ਆਨਲਾਈਨ ਬੁਕਿੰਗ:ਨਵੀਂ ਦਿੱਲੀ : ਰੇਲ ਮੰਤਰੀ ਪੀਯੂਸ਼ ਗੋਇਲ ਦੇ 1 ਜੂਨ ਤੋਂ 200 ਯਾਤਰੀ ਗੱਡੀਆਂ ਚਲਾਉਣ ਦੇ ਐਲਾਨ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਵੀ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਮੰਗਲਵਾਰ (19 ਮਈ) ਨੂੰ ਇੱਕ ਟਵੀਟ ਕਰਕੇ 1 ਜੂਨ ਤੋਂ 200 ਨਾਨ -ਏਸੀ ਯਾਤਰੀ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਰੇਲ ਗੱਡੀਆਂ ਲਈ ਸਿਰਫ ਆਨਲਾਈਨ ਟਿਕਟ ਬੁਕਿੰਗ ਦੀ ਸਹੂਲਤ ਮਿਲੇਗੀ। ਰੇਲਵੇ ਦੇ ਕਾਰਜਕਾਰੀ ਨਿਰਦੇਸ਼ਕ ਆਰ.ਡੀ ਬਾਜਪਾਈ ਨੇ ਕਿਹਾ ਕਿ ਰੇਲਵੇ ਵੱਲੋਂ ਜਲਦ ਹੀ ਇਨ੍ਹਾਂ ਰੇਲ ਗੱਡੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਜਾਏਗੀ।

ਆਰ.ਡੀ ਬਾਜਪਾਈ ਨੇ ਪ੍ਰਵਾਸੀ ਮਜ਼ਦੂਰਾਂ ਲਈ ਚਲਾਈ ਜਾ ਰਹੀ ਸ਼ਰਮੀਕ ਸਪੈਸ਼ਲ ਟ੍ਰੇਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੇਲਵੇ ਨੇ ਮੰਗਲਵਾਰ ਨੂੰ ਰਿਕਾਰਡ 204 ਸ਼ਰਮੀਕ ਸਪੈਸ਼ਲ ਗੱਡੀਆਂ ਚਲਾਈਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸ਼ਰਮੀਕ ਸਪੈਸ਼ਲ ਗੱਡੀਆਂ ਨੂੰ ਹੁਣ ਸਟੇਟ ਪਰਮਿਟ ਦੀ ਜ਼ਰੂਰਤ ਨਹੀਂ ਪਵੇਗੀ। ਇਹ ਰਾਜਾਂ ਦਰਮਿਆਨ ਸੰਚਾਰ ਦਾ ਸਮਾਂ ਘਟਾਏਗਾ ਅਤੇ ਫੈਸਲੇ ਤੇਜ਼ੀ ਨਾਲ ਲਏ ਜਾ ਸਕਦੇ ਹਨ।

ਉੱਥੇ ਹੀ ਰੇਲ ਮੰਤਰਾਲੇ ਨੇ ਟਵੀਟ ਕਰਕੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਮਜ਼ਦੂਰ ਰਸਤੇ 'ਚ ਹਨ ,ਉਨ੍ਹਾਂ ਨੂੰ ਰਾਜ ਸਰਕਾਰਾਂ ਮੇਨ ਲਾਈਨ ਦੇ ਰੇਲਵੇ ਸਟੇਸ਼ਨਾਂ ਨੇੜੇ ਰਜਿਸਟਰਡ ਕਰਨ ਅਤੇ ਇਸ ਦੀ ਸੂਚੀ ਰੇਲਵੇ ਨੂੰ ਦੇਣ, ਜਿਸ ਨਾਲ ਕਿ ਮਜ਼ਦੂਰ ਸਪੈਸ਼ਲ ਰੇਲਗੱਡੀ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ।

-PTCNews

Related Post