ਮੁਹਾਲੀ ਵਿਚ ਭਾਰਤੀ ਨਿਸ਼ਾਨੇਬਾਜ਼ ਨਮਨਵੀਰ ਬਰਾੜ ਨੇ ਕੀਤੀ ਖੁਦਕੁਸ਼ੀ

By  Riya Bawa September 13th 2021 04:11 PM -- Updated: September 13th 2021 04:51 PM

ਮੁਹਾਲੀ : ਭਾਰਤ ਦੇ ਨਿਸ਼ਾਨੇਬਾਜ਼ ਨਮਨਵੀਰ ਸਿੰਘ ਬਰਾੜ ਨੇ ਅੱਜ ਸਵੇਰੇ ਸੈਕਟਰ 71 ਸਥਿਤ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਟ੍ਰੈਪ ਸ਼ੂਟਰ ਬਰਾੜ ਇਸ ਸਾਲ ਮਾਰਚ ਵਿੱਚ ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਘੱਟੋ ਘੱਟ ਯੋਗਤਾ ਅੰਕ (ਐਮਕਿਊਐਸ) ਸ਼੍ਰੇਣੀ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। 2015 ਵਿੱਚ, ਉਸਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਡਬਲ-ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਦੱਸ ਦੇਈਏ ਕਿ ਨਮਨਵੀਰ ਬਰਾੜ ਆਪਣੇ ਪਰਿਵਾਰ ਨਾਲ ਮੁਹਾਲੀ ਦੇ ਸੈਕਟਰ -71 ਦੇ ਮਕਾਨ ਨੰਬਰ -1097 ਵਿੱਚ ਰਹਿ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ' ਚ ਜੁੱਟ ਗਈ ਹੈ।

-PTC News

Related Post