ਬੰਗਲਾਦੇਸ਼ 'ਚ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ, ਐਮਰਜੈਂਸੀ ਨੰਬਰ ਜਾਰੀ

By  Baljit Singh July 1st 2021 03:06 PM -- Updated: July 1st 2021 03:08 PM

ਢਾਕਾ: ਬੰਗਲਾਦੇਸ਼ ਵਿਚ ਸਥਿਤ ਸਾਰੇ ਭਾਰਤੀ ਵੀਜ਼ਾ ਕੇਂਦਰਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਪੜੋ ਹੋਰ ਖਬਰਾਂ: Twitter Down : ਟਵਿੱਟਰ ਡਾਊਨ, ਦੁਨੀਆ ਭਰ ਦੇ ਲੋਕਾਂ ਨੂੰ ਐਕਸੈਸ ਕਰਨ ਵਿੱਚ ਆ ਰਹੀ ਹੈ ਸਮੱਸਿਆ ਬਿਆਨ ਵਿਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਸਰਕਾਰ ਵੱਲੋਂ ਘੋਸ਼ਿਤ ਤਾਲਾਬੰਦੀ ਦੇ ਮੱਦੇਨਜ਼ਰ, ਬੰਗਲਾਦੇਸ਼ ਵਿਚ ਸਾਰੇ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ 1 ਜੁਲਾਈ ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੇ। ਤਾਲਾਬੰਦੀ ਦੌਰਾਨ ਹਾਲਾਂਕਿ ਐਮਰਜੈਂਸੀ ਯਾਤਰਾ ਦੀਆਂ ਅਰਜ਼ੀਆਂ ’ਤੇ ਵਿਚਾਰ ਕੀਤਾ ਜਾਏਗਾ। ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ : ਕੁਲਗਾਮ ਮੁਕਾਬਲੇ ਵਿੱਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, 2 ਜਵਾਨ ਜ਼ਖਮੀ ਹਾਈ ਕਮਿਸ਼ਨ ਨੇ ਐਮਰਜੈਂਸੀ ਯਾਤਰਾ, ਵਿਸ਼ੇਸ਼ ਰੂਪ ਨਾਲ ਡਾਕਟਰੀ ਯਾਤਰਾ ਲਈ info@ivacbd.com ’ਤੇ ਸੰਪਰਕ ਕਰਨ ਅਤੇ 2 ਫੋਨ ਨੰਬਰ 096123337, 096143337 ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਕਰਨ ਲਈ ਜਾਰੀ ਕੀਤੇ ਹਨ। -PTC News

Related Post