ਇੰਡੋਨੇਸ਼ੀਆ ਦੀ ਜੇਲ੍ਹ 'ਚ ਲੱਗੀ ਭਿਆਨਕ ਅੱਗ, 41 ਨਸ਼ਾ ਕੈਦੀਆਂ ਦੀ ਮੌਤ, 39 ਜ਼ਖ਼ਮੀ

By  Riya Bawa September 8th 2021 02:47 PM

ਇੰਡੋਨੇਸ਼ੀਆ: ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਅੱਜ ਭੀੜ ਭਰੀ ਜੇਲ੍ਹ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਘੱਟੋ ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਇਸ ਵਿਚਾਲੇ ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਤਰਜਮਾਨ ਰੀਕਾ ਅਪ੍ਰਿਯੰਤੀ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਜਕਾਰਤਾ ਦੇ ਬਾਹਰਵਾਰ ਟਾਂਗਰਾਂਗ ਜੇਲ੍ਹ ਦੇ ਬਲਾਕ ਸੀ ਤੋਂ ਸ਼ੁਰੂ ਹੋਈ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Gujarat: Fire at Covid care centre in Bhavnagar town; 61 patients shifted

ਅਪਰਯੰਤੀ ਨੇ ਕਿਹਾ ਕਿ ਟੈਂਗਰਾਂਗ ਜੇਲ ਦਾ ਕੰਟਰੋਲ ਲੈਣ ਲਈ ਸੈਂਕੜੇ ਪੁਲਸ ਅਤੇ ਸਿਪਾਹੀ ਤਾਇਨਾਤ ਕੀਤੇ ਗਏ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ 1,225 ਕੈਦੀਆਂ ਦੇ ਰਹਿਣ ਲਈ ਤਿਆਰ ਕੀਤੀ ਗਈ ਸੀ ਪਰ ਇਸ ਵਿਚ 2,000 ਤੋਂ ਵੱਧ ਕੈਦੀ ਹਨ।

ਬਠਿੰਡਾ ਵਿਖੇ ਮਹਿੰਦਰਾ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ , ਭਾਰੀ ਨੁਕਸਾਨ ਦਾ ਖ਼ਦਸ਼ਾ

ਜਦੋਂ ਅੱਗ ਲੱਗੀ ਤਾਂ ਬਲਾਕ ਸੀ 122 ਦੋਸ਼ੀਆਂ ਨਾਲ ਭਰਿਆ ਹੋਇਆ ਸੀ। ਉਸਨੇ ਕਿਹਾ ਕਿ ਅੱਗ ਕੁੱਝ ਘੰਟਿਆਂ ਬਾਅਦ ਬੁਝਾਈ ਗਈ ਹੈ ਅਤੇ ਸਾਰੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

-PTC News

Related Post