ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ, ਸਥਾਨਕ ਲੋਕਾਂ ਤੋਂ ਲੈਕੇ ਹਵਾਈ ਉਡਾਣਾਂ ਤਕ ਹੋਈਆਂ ਪ੍ਰਭਾਵਿਤ

By  Jagroop Kaur November 30th 2020 05:26 PM

ਪੂਰਬੀ ਇੰਡੋਨੇਸ਼ੀਆ ਵਿਚ ਐਤਵਾਰ ਨੂੰ ਇਕ ਜਵਾਲਾਮੁਖੀ ਫਟਣ ਤੋਂ ਬਾਅਦ ਤਕਰੀਬਨ 2,800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ । ਜਵਾਲਾਮੁਖੀ ਦੀ ਸਵਾਹ ਆਸਮਾਨ ਵਿਚ 4,000 ਤਕਰੀਬਨ (13,120 ਫੁੱਟ) ਮੀਟਰ ਦੀ ਉੱਚਾਈ ਤੱਕ ਉਠੀ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। 'ਡਿਜ਼ਾਸਟਰ ਮਿਟਿਗੇਸ਼ਨ ਏਜੰਸੀ' ਦੇ ਬੁਲਾਰੇ ਰਾਦਿਤਯ ਜੈਤੀ ਨੇ ਦੱਸਿਆ ਕਿ ਜਵਾਲਾਮੁਖੀ ਈਸਟ ਨੁਸਾ ਤੇਂਗਾਰਾ ਸੂਬੇ ਵਿਚ ਫੁੱਟਿਆ।

20 से ज्यादा गावों के लोगों को सुरक्षित स्थानों पर पहुंचाया गया

ਮਾਊਂਟ ਇਲੀ ਲੇਵੋਟੋਲੋਕ ਨਾਮ ਦੇ ਜਵਾਲਾਮੁਖੀ ਦੇ ਆਲੇ-ਦੁਆਲੇ ਸਥਿਤ ਘੱਟੋ-ਘੱਟ 28 ਪਿੰਡਾਂ ਦੇ ਕਰੀਬ 2,800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਉਡਾਣਾਂ ਬਾਰੇ ਇਕ ਚਿਤਾਵਨੀ ਜਾਰੀ ਕੀਤੀ ਗਈ ਅਤੇ ਕਿਹਾ ਗਿਆ ਹੈ,

Indonesia volcano: An eruption at Mount Sinabung

ਕਿ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਕਿਉਂਕਿ ਸਵਾਹ ਆਸਮਾਨ ਤੱਕ ਖਿੱਲਰੀ ਹੋਈ ਹੈ। ਇਸ ਦੇ ਨਾਲ ਹੀ ਉਡਾਣਾਂ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਇੰਡੋਨੇਸ਼ੀਆ ਵਿਚ 120 ਤੋਂ ਵੱਧ ਕਿਰਿਆਸ਼ੀਲ ਜਵਾਲਾਮੁਖੀ ਹਨ।

Volcano in Indonesia Erupts with Electric-Blue Lava at Night And It's Mesmerizing

17 ਸਾਲਾ ਮੁਹੰਮਦ ਇਲਹਾਮ ਇਸ ਧਮਾਕੇ ਦੀ ਗਵਾਹੀ ਦਿੱਤੀ, ਅਤੇ ਉਹਨਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਨੇੜਲੇ ਵਸਨੀਕ ਘਬਰਾ ਗਏ ਸਨ ਅਤੇ ਉਹ ਅਜੇ ਵੀ ਪਨਾਹ ਦੀ ਭਾਲ ਕਰ ਰਹੇ ਹਨ ਅਤੇ ਇਸ ਸਮੇਂ ਪੈਸੇ ਦੀ ਜ਼ਰੂਰਤ ਹੈ।Indonesia volcano eruption: Mount Sinabung spews huge ash cloud | News | DW | 10.08.2020

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਜੁਆਲਾਮੁਖੀ ਅਤੇ ਭੂ-ਵਿਗਿਆਨ ਖ਼ਤਰੇ ਤੋਂ ਬਚਾਅ ਕੇਂਦਰ ਨੇ ਆਪਣੀ ਵੈਬਸਾਈਟ 'ਤੇ ਕਿਹਾ ਹੈ ਕਿ ਜੁਆਲਾਮੁਖੀ ਦੇ ਨੇੜੇ ਦਾ ਖੇਤਰ "ਗਰਮ ਬੱਦਲਾਂ, ਲਾਵਾ ਧਾਰਾ, ਲਾਵਾ ਬਰਫੀਲੇ, ਅਤੇ ਜ਼ਹਿਰੀਲੀ ਗੈਸ" ਨਾਲ ਡੁੱਬਣ ਦੀ ਸੰਭਾਵਨਾ ਹੈ।

Related Post