ਮਹਿੰਗਾਈ ਦੀ ਮਾਰ, ਆਟੇ ਸਮੇਤ ਕਈ ਵਸਤੂਆਂ ਹੋਈਆਂ ਮਹਿੰਗੀਆਂ, ਜਾਣੋ ਕਿਹੜੀਆਂ ਚੀਜ਼ਾਂ ਦੇ ਵਧੇ ਰੇਟ

By  Pardeep Singh May 9th 2022 07:49 AM

ਚੰਡੀਗੜ੍ਹ: ਦੇਸ਼ ਭਰ ਵਿੱਚ ਮਹਿੰਗਾਈ ਦੀ ਮਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਉਥੇ ਹੀ ਪੰਜਾਬ ਵਿੱਚ ਰੋਜ਼ਾਨਾ ਵਰਤਣ ਵਾਲੀ ਹਰ ਚੀਜ਼ ਦਾ ਰੇਟ ਵੱਧਦਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਆਟੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਆਟਾ ਜੋ 28 ਰੁਪਏ ਕਿਲੋ ਮਿਲਦਾ ਸੀ ਉਹ 30 ਰੁਪਏ ਕਿਲੋ ਹੋ ਗਿਆ ਹੈ। ਉਥੇ ਹੀ ਬ੍ਰੈੱਡ ਦੀਆਂ ਕੀਮਤਾਂ ਵਿੱਚ ਵੀ 5 ਰੁਪਏ ਤੱਕ ਵਾਧਾ ਹੋਇਆ ਹੈ। ਆਟੇ ਨਾਲ ਜੁੜੀਆ ਹੋਈਆ ਕਈ ਵਸਤੂਆਂ ਦੇ ਰੇਟ ਵੱਧ ਗਏ ਹਨ। ਜਿਹੜੇ ਉਤਪਾਦਨ ਆਟੇ ਤੋਂ ਤਿਆਰ ਹੁੰਦੇ ਹਨ ਉਨ੍ਹਾਂ ਦੇ ਰੇਟ ਵਧੇ ਚੁੱਕੇ ਹਨ। ਮਹਿੰਗਾਈ ਦੀ ਮਾਰ ਹੇਠ ਮੱਧ ਵਰਗ ਦਾ ਵਿਅਕਤੀ ਪਿਸਿਆ ਜਾ ਰਿਹਾ ਹੈ। ਉਥੇ ਹੀ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਣਕ ਦੇ ਸੰਕਟ ਨੂੰ ਲੈ ਕੇ ਰੇਟ ਵੱਧ ਰਹੇ ਹਨ। ਮਾਹਿਰਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਆਟੇ ਦਾ ਰੇਟ 32 ਰੁਪਏ 38 ਪੈਸੇ ਔਸਤਨ ਪ੍ਰਤੀ ਕਿਲੋਗ੍ਰਾਮ ਹੈ। ਉਥੇ ਹੀ ਪੋਰਟ ਬਲੇਅਰ ਵਿੱਚ ਆਟਾ 59 ਰੁਪਏ ਪ੍ਰਤੀ ਕਿਲੋ ਅਤੇ ਸਭ ਤੋਂ ਘੱਟ ਰੇਟ ਪੱਛਮੀ ਬੰਗਾਲ ਵਿੱਚ 22 ਰੁਪਏ ਕਿਲੋ ਵਿਕ ਰਿਹਾ ਹੈ। ਬੀਤੇ ਦਿਨੀ ਦੇਸ਼ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਪਿਛਲੇ ਦਿਨੀ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 50 ਰੁਪਏ ਹੋਰ ਵਧ ਗਈ ਹੈ। ਘਰੇਲੂ ਸਿਲੰਡਰ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਹੁਣ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 999.50 ਰੁਪਏ ਹੋ ਗਈ ਹੈ। ਉਥੇ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 102 ਰੁਪਏ ਵਧਾ ਦਿੱਤੀ ਗਈ ਸੀ। ਹੁਣ ਤੁਹਾਨੂੰ ਇਸ ਸਿਲੰਡਰ ਲਈ 2355.50 ਰੁਪਏ ਦੇਣੇ ਪੈਣਗੇ। 1 ਮਈ ਦੀ ਸਮੀਖਿਆ 'ਚ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਆਮ ਆਦਮੀ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਉਨ੍ਹਾਂ ਨੂੰ ਝਟਕਾ ਲੱਗਾ ਹੈ। ਇਹ ਵੀ ਪੜ੍ਹੋ:ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਅਤੇ ਡਿਪਟੀ ਸੁਪਰਡੈਂਟ ਦਾ ਕੀਤਾ ਤਬਾਦਲਾ, ਨਵੇਂ ਅਧਿਕਾਰੀ ਨਿਯੁਕਤ -PTC News

Related Post