ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਪੁਤਿਨ, ਰੋਟੇਨਬਰਗ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ

By  Jasmeet Singh March 7th 2022 05:06 PM

ਬੁਡਾਪੇਸਟ (ਹੰਗਰੀ),7 ਮਾਰਚ 2022: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਰਕਾਡੀ ਰੋਟੇਨਬਰਗ ਨੂੰ ਕੌਮਾਂਤਰੀ ਜੂਡੋ ਫੈਡਰੇਸ਼ਨ ਵਿੱਚ ਰੱਖੇ ਗਏ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ, ਆਈਜੇਐਫ ਨੇ ਐਤਵਾਰ ਨੂੰ ਐਲਾਨ ਕੀਤਾ। ਸਪੋਰਟਸ ਗਵਰਨਿੰਗ ਬਾਡੀ ਨੇ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪੁਤਿਨ ਅਤੇ ਰੋਟੇਨਬਰਗ ਨੂੰ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ: Russia Ukraine War: TikTok ਤੇ Netflix ਦਾ ਵੱਡਾ ਫੈਸਲਾ, ਰੂਸ 'ਚ ਬੰਦ ਕੀਤੀਆਂ ਸੇਵਾਵਾਂ

ਆਈਜੇਐਫ ਨੇ ਇੱਕ ਬਿਆਨ ਵਿੱਚ ਕਿਹਾ "ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਘੋਸ਼ਣਾ ਕੀਤੀ ਹੈ ਕਿ ਸ਼੍ਰੀ ਵਲਾਦੀਮੀਰ ਪੁਤਿਨ ਅਤੇ ਸ਼੍ਰੀ ਅਰਕਾਡੀ ਰੋਟੇਨਬਰਗ ਨੂੰ ਕੌਮਾਂਤਰੀ ਜੂਡੋ ਫੈਡਰੇਸ਼ਨ ਵਿੱਚ ਰੱਖੇ ਗਏ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।" 27 ਫਰਵਰੀ ਨੂੰ ਪੁਤਿਨ ਨੂੰ ਕੌਮਾਂਤਰੀ ਜੂਡੋ ਫੈਡਰੇਸ਼ਨ ਦੇ ਆਨਰੇਰੀ ਪ੍ਰਧਾਨ ਅਤੇ ਸਫ਼ੀਰ ਵਜੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਰੂਸੀ ਰਾਸ਼ਟਰਪਤੀ ਨੇ 24 ਫਰਵਰੀ ਨੂੰ ਡੋਨਬਾਸ ਖੇਤਰ ਵਿੱਚ ਲੋਕਾਂ ਦੀ "ਰੱਖਿਆ" ਲਈ ਵਿਸ਼ੇਸ਼ ਫੌਜੀ ਕਾਰਵਾਈਆਂ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਪੁਤਿਨ ਨੇ ਯੂਕਰੇਨ ਦੇ ਵੱਖ ਹੋਏ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਸੁਤੰਤਰ ਸੰਸਥਾਵਾਂ ਵਜੋਂ ਮਾਨਤਾ ਦਿੱਤੀ ਸੀ।

ਰੂਸ ਨੂੰ ਹਾਲ ਹੀ ਦੀਆਂ ਕਾਰਵਾਈਆਂ ਨੂੰ ਲੈ ਕੇ ਖਾਸ ਤੌਰ 'ਤੇ ਪੱਛਮੀ ਦੇਸ਼ਾਂ ਤੋਂ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ, ਬਰਤਾਨੀਆ ਅਤੇ ਜਰਮਨ ਸਮੇਤ ਕਈ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਦੇ ਨਵੇਂ ਦੌਰ ਲਾਗੂ ਕੀਤੇ ਹਨ।

12 ਦਿਨਾਂ ਤੋਂ ਚੱਲ ਰਹੀ ਜੰਗ ਦਰਮਿਆਨ ਰੂਸ ਨੇ ਅੱਜ ਰਾਜਧਾਨੀ ਕੀਵ ਅਤੇ ਘੇਰਾਬੰਦੀ ਵਾਲੇ ਬੰਦਰਗਾਹ ਸ਼ਹਿਰ ਮਾਰੀਉਪੋਲ ਸਮੇਤ ਭਾਰੀ ਲੜਾਈ ਦਾ ਸਾਹਮਣਾ ਕਰ ਰਹੇ ਕਈ ਯੂਕਰੇਨੀ ਸ਼ਹਿਰਾਂ ਤੋਂ ਨਾਗਰਿਕਾਂ ਨੂੰ ਕੱਢਣ ਦੀ ਆਗਿਆ ਦੇਣ ਲਈ 7 ਮਾਰਚ ਨੂੰ ਸਵੇਰੇ 10:00 ਵਜੇ (ਯੂਰਪੀਅਨ ਸਮੇਂ) ਤੋਂ ਮਾਨਵਤਾਵਾਦੀ ਗਲਿਆਰੇ ਖੋਲਣ ਦੀ ਗੱਲ ਕਹੀ ਸੀ।

Russia-Ukraine war: Ukraine claims 11,000 Russian troops killed since invasion began

ਇਹ ਵੀ ਪੜ੍ਹੋ: ਕੋਵਿਡ ਕਾਰਨ ਪ੍ਰੀਖਿਆ ਤੋਂ ਖੁੰਝੇ UPSC ਉਮੀਦਵਾਰਾਂ ਦੀ ਮਦਦ ਲਈ SC ਨੂੰ ਗੁਹਾਰ

ਇਸ ਦੌਰਾਨ ਰੂਸੀ ਹਥਿਆਰਬੰਦ ਬਲਾਂ ਨੇ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਦੇ ਲਗਭਗ 2,400 ਫੌਜੀ ਟੀਚਿਆਂ ਨੂੰ ਅਸਮਰੱਥ ਕਰ ਦਿੱਤਾ ਹੈ। ਤਬਾਹ ਕੀਤੀਆਂ ਗਈਆਂ ਸਹੂਲਤਾਂ ਵਿੱਚ 827 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 84 ਮਲਟੀਪਲ ਰਾਕੇਟ ਲਾਂਚਰ, 304 ਖੇਤਰੀ ਤੋਪਖਾਨੇ ਅਤੇ ਮੋਰਟਾਰ, ਵਿਸ਼ੇਸ਼ ਫੌਜੀ ਵਾਹਨਾਂ ਦੀਆਂ 603 ਯੂਨਿਟਾਂ, 78 ਮਾਨਵ ਰਹਿਤ ਹਵਾਈ ਵਾਹਨ ਸ਼ਾਮਲ ਹਨ।

-PTC News

Related Post