ਕੈਨੇਡਾ ਪੜ੍ਹਾਈ ਜਾਣ ਲਈ ਹੁਣ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂ, ਹੋਵੇਗੀ ਜੇਬ ਢਿੱਲੀ

By  Joshi September 2nd 2018 02:48 PM -- Updated: September 2nd 2018 02:52 PM

international students trouble in canada : ਕੈਨੇਡਾ ਪੜ੍ਹਾਈ ਜਾਣ ਲਈ ਹੁਣ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂ, ਹੋਵੇਗੀ ਜੇਬ ਢਿੱਲੀ

ਭਾਰਤੀ ਵਿਦਿਆਰਥੀ, ਜੋ ਕਿ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ, ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਗਿਆ ਹੈ। ਹੁਣ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀ ਜੇਬ ਪਹਿਲਾਂ ਨਾਲੋਂ ਵੱਧ ਢਿੱਲੀ ਹੋਣ ਜਾ ਰਹੀ ਹੈ।

ਅਜਿਹਾ ਹੋ ਰਿਹਾ ਹੈ ਡਾਲਰ ਦੀ ਵੱਧਦੀ ਕੀਮਤ ਕਾਰਨ! ਦਰਅਸਲ, ਵੱਧ ਰਹੀ ਕੀਮਤ ਕਾਰਨ ਫੀਸ ਭਰਨ 'ਚ ਭਾਰਤੀ ਵਿਦਿਆਰਥੀਆਂ 'ਤੇ ੱਵਡਾ ਬੋਝ ਪੈ ਗਿਆ ਹੈ।

ਕੈਨੇਡਾ, ਆਸਟ੍ਰੇਲੀਆ 'ਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਕਾਫੀ ਮੁਸ਼ਕਿਲ ਹੋ ਗਈ ਹੈ ਕਿਉਂਕਿ ਕੈਨੇਡਾ ਨੇ ਵੀ ਹੁਣ ਵਿਦਿਆਰਥੀਆਂ ਨੂੰ ਪੂਰੇ ਸਾਲ ਦੀ ਫੀਸ ਇੱਕਠੇ ਦੇਣ ਲਈ ਕਿਹਾ ਹੈ।

ਸਿਰਫ ਫੀਸ ਹੀ ਨਹੀਂ, ਕੈਨੇਡਾ ਬੈਂਕ 'ਚ ਲਮ੍ਹਾਂ ਕਰਵਾਈ ਜਾਣ ਵਾਲੀ ਜੀ. ਆਈ. ਸੀ. ਵੀ ਹੁਣ ਮੁਸ਼ਕਿਲ ਹੁੰਦੀ ਨਜ਼ਰ ਆ ਰਹੀ ਹੈ, ਸੋ ਆਪਣੇ ਬੱਚਿਆਂ ਨੂੰ ਕੈਨੇਡਾ, ਆਸਟ੍ਰੇਲੀਆ, ਜਾਂ ਅਮਰੀਕਾ 'ਚ ਭੇਜਣ ਵਾਲੇ ਵਿਦਿਆਰਥੀ ਮੁਸ਼ਕਿਲ 'ਚ ਹਨ।

ਕੈਨੇਡੀਅਨ ਡਾਲਰ ਵੀ ਅਮਰੀਕੀ ਡਾਲਰ ਦੀ ਤਰ੍ਹਾਂ ਤੇਜ਼ੀ ਫੜ੍ਹ ਚੁੱਕਿਆ ਹੈ ਅਤੇ ਪਹਿਲਾਂ ਤਕਰੀਬਨ 50 ਰੁਪਏ ਤੋਂ ਹੁਣ ਇਹ ਸਿੱਧਾ 54 ਰੁਪਏ 'ਤੇ ਪਹੁੰਚ ਗਿਆ ਹੈ।

—PTC News

Related Post