ਅੰਤਰਰਾਸ਼ਟਰੀ ਯੋਗ ਦਿਵਸ 'ਤੇ ਬੋਲੇ ਮੋਦੀ, ਗਲੋਬਲ ਮਹਾਮਾਰੀ ਦੋਰਾਨ ਯੋਗ ਬਣਿਆ ਉਮੀਦ ਦੀ ਕਿਰਣ

By  Baljit Singh June 21st 2021 10:48 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰਾ ਦੁਨੀਆ ਗਲੋਬਲ ਮਹਾਮਾਰੀ ਕੋਵਿਡ-19 ਦਾ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਇਕ ਕਿਰਣ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਕੋਰੋਨਾ ਦੇ ਅਦਿੱਖ ਵਾਇਰਸ ਨੇ ਦੁਨੀਆ ਵਿਚ ਦਸਤਕ ਦਿੱਤੀ ਸੀ, ਉਦੋਂ ਕੋਈ ਵੀ ਦੇਸ਼, ਸਾਧਨਾਂ ਤੋਂ, ਤਾਕਤ ਅਤੇ ਮਾਨਸਿਕ ਸਥਿਤੀ ਵਿਚ ਇਸ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੇ ਮੁਸ਼ਕਲ ਸਮੇਂ ਵਿਚ ਯੋਗ ਆਤਮਬਲ ਦਾ ਇਕ ਵੱਡਾ ਜ਼ਰੀਆ ਬਣਿਆ।’

ਪੜੋ ਹੋਰ ਖਬਰਾਂ: ਕੇਂਦਰ ਸਰਕਾਰ ਘਰ ਬੈਠੇ ਦੇ ਰਹੀ 2 ਲੱਖ ਰੁਪਏ, ਬੱਸ 30 ਜੂਨ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਕੰਮ

ਉਨ੍ਹਾਂ ਕਿਹਾ, ‘2 ਸਾਲ ਤੋਂ ਦੁਨੀਆ ਭਰ ਦੇ ਦੇਸ਼ਾਂ ਅਤੇ ਭਾਰਤ ਵਿਚ ਭਾਵੇਂ ਹੀ ਵੱਡਾ ਜਨਤਕ ਪ੍ਰੋਗਰਾਮ ਆਯੋਜਿਤ ਨਾ ਹੋਇਆ ਹੋਵੇ ਪਰ ਯੋਗ ਦਿਵਸ ਦੇ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਇੰਨੀ ਪਰੇਸ਼ਾਨੀ ਵਿਚ ਲੋਕ ਇਸ ਨੂੰ ਭੁੱਲ ਸਕਦੇ ਸਨ, ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਸੀ ਪਰ ਇਸ ਦੇ ਉਲਟ ਲੋਕਾਂ ਵਿਚ ਯੋਗ ਦਾ ਉਤਸ਼ਾਹ ਵਧਿਆ ਹੈ, ਯੋਗ ਨਾਲ ਪਿਆਰ ਵਧਿਆ ਹੈ।’ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਨਾਲ ਸ਼ਕਤੀ ਦਾ ਅਤੇ ਨਕਾਰਾਤਮਕਤਾ ਨਾਲ ਰਚਨਾਤਮਕਤਾ ਦਾ ਰਸਤਾ ਦਿਖਾਉਂਦਾ ਹੈ।

ਪੜੋ ਹੋਰ ਖਬਰਾਂ: 88 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ ‘ਚ 1422 ਮਰੀਜ਼ਾਂ ਦੀ ਮੌਤ

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਯੋਗ ਜਨਤਾ ਦੀ ਸਿਹਤ ਦੀ ਦੇਖ਼ਭਾਲ ਵਿਚ ਨਿਵਾਰਕ ਅਤੇ ਪ੍ਰੇਰਕ ਭੂਮਿਕਾ ਨਿਭਾਉਂਦਾ ਰਹੇਗਾ। ਉਨ੍ਹਾਂ ਕਿਹਾ, ‘ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਲਈ ਹੋਵੇ। ਅੱਜ ਇਸ ਦਿਸ਼ਾ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ।’

ਪੜੋ ਹੋਰ ਖਬਰਾਂ: ਕੋਰੋਨਾ ਮ੍ਰਿਤਕਾਂ ਉੱਤੇ ਨਿਰਭਰ ਲੋਕਾਂ ਨੂੰ ਮਿਲੇਗੀ ਘੱਟ ਤੋਂ ਘੱਟ 1800 ਰੁਪਏ ਮਹੀਨਾ ਪੈਨਸ਼ਨ

ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਯੋਗ ਸਬੰਧੀ ਇਕ ਐਪ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਹੁਣ ਵਿਸ਼ਵ ਨੂੰ ‘ਐਮ-ਯੋਗ’ ਐਪ ਦੀ ਸ਼ਕਤੀ ਮਿਲਣ ਜਾ ਰਹੀ ਹੈ। ਇਸ ਐਪ ’ਤੇ ਯੋਗ ਸਬੰਧੀ ਸਾਧਾਰਨ ਨਿਯਮਾਂ ਦੇ ਆਧਾਰ ’ਤੇ ਯੋਗ ਸਿਖਲਾਈ ਦੀਆਂ ਕਈ ਵੀਡੀਓ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਉਪਲਬੱਧ ਹੋਣਗੀਆਂ।’

-PTC News

Related Post