ਪੰਜਾਬ 'ਚ ਹੁਣ ਫਿਰ ਬੰਦ ਹੋਣਗੀਆਂ ਇੰਟਰਨੈੱਟ ਸੇਵਾਵਾਂ?

By  Joshi November 14th 2017 07:07 PM -- Updated: November 14th 2017 08:53 PM

internet services banned punjab again: ਪੰਜਾਬ 'ਚ ਇੰਟਰਨੈੱਟ ਸੇਵਾਵਾਂ ਦੁਬਾਰਾ ਬੰਦ ਹੋ ਸਕਦੀਆਂ ਹਨ। ਜੀ ਹਾਂ, ਕਿਉਂਕਿ ਪੰਜਾਬ 'ਚ ਕਿਸਾਨਾਂ  ਦੇ ਧਰਨੇ ਨੂੰ ਰੋਕਣ ਲਈ ਪੰਜਾਬ ਹਰਿਆਣਾ ਹਾਇਕੋਰਟ ਵਲੋਂ ਸਖ਼ਤੀ ਭਰੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਪੰਜਾਬ 'ਚ ਹੁਣ ਫਿਰ ਬੰਦ ਹੋਣਗੀਆਂ ਇੰਟਰਨੈੱਟ ਸੇਵਾਵਾਂ?ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸੂਬੇ ਦੇ ਮਾਹੌਲ 'ਚ ਕੋਈ ਖਰਾਬੀ ਨਹੀਂ ਆਉਣੀ ਚਾਹੀਦੀ ਅਤੇ ਇਸਦੇ ਚੱਲਦਿਆਂ ਜੋ ਵੀ ਬਣਦੀ ਹੈ, ਕਾਰਵਾਈ ਉਹ ਹੋਣੀ ਚਾਹੀਦੀ ਹੈ। ਉਹਨਾਂ ਨੇ ਧਰਨੇ ਨੂੰ ਦੇਖਦਿਆਂ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 2 ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਵੀ ਨਿਰਦੇਸ਼ ਦਿੱਤਾ ਹੈ।

internet services banned punjab again: ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਸਜ਼ਾ ਮਾਮਲੇ 'ਚ ਵੀ ਪੰਜਾਬ ਅਤੇ ਹਰਿਆਣਾ ਦੇ ਮਾਹੌਲ 'ਚ ਸ਼ਾਂਤੀ ਬਣਾਏ ਰੱਖਣ ਲਈ ਕਈ ਦਿਨ ਤੱਕ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।

—PTC News

Related Post