ਵੱਡੀ ਖ਼ਬਰ: ਇਸ ਦਿਨ ਤੋਂ ਸ਼ੁਰੂ ਹੋਵੇਗਾ IPL 2020, ਜਾਣੋਂ ਕਦੋਂ ਹੋਵੇਗਾ ਫਾਈਨਲ

By  Shanker Badra July 24th 2020 01:17 PM -- Updated: July 24th 2020 01:25 PM

ਵੱਡੀ ਖ਼ਬਰ: ਇਸ ਦਿਨ ਤੋਂ ਸ਼ੁਰੂ ਹੋਵੇਗਾ IPL 2020,ਜਾਣੋਂ ਕਦੋਂ ਹੋਵੇਗਾ ਫਾਈਨਲ:ਅਮੀਰਾਤ :  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੀ ਸ਼ੁਰੂਆਤ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ 19 ਸਤੰਬਰ ਤੋਂ ਹੋਵੇਗੀ ਅਤੇ ਇਸ ਦਾ ਫਾਈਨਲ 8 ਨਵੰਬਰ ਨੂੰ ਖੇਡਿਆ ਜਾਵੇਗਾ। ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਇਹ ਜਾਣਕਾਰੀ ਦਿੱਤੀ ਹੈ। ਆਈ.ਪੀ.ਐਲ ਗਵਰਨਿੰਗ ਕੌਂਸਲ ਦੀ ਅਗਲੇ ਹਫਤੇ ਬੈਠਕ ਹੋਵੇਗੀ, ਜਿਸ ‘ਚ ਟੂਰਨਾਮੈਂਟ ਦੇ ਸਮਾਂ ਸੂਚੀ ਦੇ ਨਾਲ ਖਿਡਾਰੀਆਂ ਦੇ ਯੂਏਈ ਲਈ ਰਿਵਾਨਗੀ ਦੇ ਮੁੱਦੇ 'ਤੇ ਗੱਲਬਾਤ ਹੋਵੇਗੀ।

ਵੱਡੀ ਖ਼ਬਰ : ਇਸ ਦਿਨ ਤੋਂ ਸ਼ੁਰੂ ਹੋਵੇਗਾ IPL 2020,ਜਾਣੋਂ ਕਦੋਂ ਹੋਵੇਗਾ ਫਾਈਨਲ

ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਆਈਪੀਐਲ 19 ਸਤੰਬਰ ਦਿਨ ਸ਼ਨੀਵਾਰ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ 8 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤਰ੍ਹਾਂ ਇਹ 51 ਦਿਨਾਂ ਤੱਕ ਚੱਲੇਗਾ ਅਤੇ ਇਹ ਫਰੈਂਚਾਇਜ਼ੀ ਅਤੇ ਬ੍ਰੌਡਕਾਸਟਰਾਂ ਤੋਂ ਇਲਾਵਾ ਹੋਰ ਹਿੱਸੇਦਾਰਾਂ ਲਈ ਵੀ ਅਨੁਕੂਲ ਹੋਵੇਗਾ।

ਵੱਡੀ ਖ਼ਬਰ : ਇਸ ਦਿਨ ਤੋਂ ਸ਼ੁਰੂ ਹੋਵੇਗਾ IPL 2020,ਜਾਣੋਂ ਕਦੋਂ ਹੋਵੇਗਾ ਫਾਈਨਲ

ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਆਈਪੀਐਲ ਸੰਭਵ ਹੋ ਗਿਆ ਹੈ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਈਪੀਐਲ 26 ਸਤੰਬਰ ਤੋਂ ਸ਼ੁਰੂ ਹੋਵੇਗੀ ਪਰ ਬੀਸੀਸੀਆਈ ਇਸਦੀ ਸ਼ੁਰੂਆਤ ਇਕ ਹਫ਼ਤਾ ਪਹਿਲਾਂ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਪ੍ਰਭਾਵਿਤ ਨਾ ਹੋਵੇ।

ਅਧਿਕਾਰੀ ਨੇ ਕਿਹਾ, “ਭਾਰਤੀ ਟੀਮ ਨੂੰ ਆਸਟਰੇਲੀਆ ਸਰਕਾਰ ਦੇ ਨਿਯਮਾਂ ਅਨੁਸਾਰ ਉਥੇ ਪਹੁੰਚਣ 'ਤੇ 14 ਦਿਨ ਵੱਖਰਾ ਰਹਿਣਾ ਪਵੇਗਾ। ਇਹ ਦੇਰੀ ਨਾਲ ਮੁਸੀਬਤ ਦਾ ਕਾਰਨ ਬਣ ਸਕਦਾ ਹੈ, ਉਨ੍ਹਾਂ ਕਿਹਾ,“ ਇਸ 51 ਰੋਜ਼ਾ ਪ੍ਰੋਗਰਾਮ ਦੀ ਚੰਗੀ ਗੱਲ ਇਹ ਹੋਵੇਗੀ ਕਿ ਇਹ ਇੱਕ ਦਿਨ ਵਿੱਚ 2 ਮੈਚ ਕਰਵਾਏ ਜਾਣਗੇ।ਹਰ ਟੀਮ ਨੂੰ ਅਭਿਆਸ ਕਰਨ ਲਈ ਇੱਕ ਮਹੀਨੇ ਦਾ ਸਮਾਂ ਚਾਹੀਦਾ ਹੈ ਅਤੇ ਅਜਿਹੀ ਸਥਿਤੀ ‘ਚ ਫਰੈਂਚਾਇਜ਼ੀ 20 ਅਗਸਤ ਤੱਕ ਸਥਾਨ 'ਤੇ ਪਹੁੰਚ ਜਾਣਗੀਆਂ। ਉਨ੍ਹਾਂ ਨੂੰ ਤਿਆਰੀ ਲਈ ਚਾਰ ਹਫ਼ਤਿਆਂ ਦਾ ਸਮਾਂ ਦੇਵੇਗਾ।

-PTCNews

Related Post