IRCTC ਨੇ ਦੇਸ਼ ਭਰ 'ਚ 109 ਟਰੇਨਾਂ ਕੀਤੀਆਂ ਰੱਦ

By  Pardeep Singh August 22nd 2022 12:24 PM

ਚੰਡੀਗੜ੍ਹ:  ਭਾਰਤੀ ਰੇਲਵੇ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਚੱਲਣ ਵਾਲੀਆਂ 109 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਰੱਦ ਕੀਤੀਆਂ ਟਰੇਨਾਂ ਵਿੱਚ ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਿਲ ਹਨ। ਜੇਕਰ ਤੁਸੀਂ ਆਪਣੀ ਟਿਕਟ IRCTC ਦੀ ਵੈੱਬਸਾਈਟ ਜਾਂ ਰੇਲਵੇ ਕਾਊਂਟਰ ਤੋਂ ਖਰੀਦੀ ਹੈ ਤਾਂ ਭਾਰਤੀ ਰੇਲਵੇ ਕਿਰਾਇਆ ਵਾਪਸ ਕਰ ਦੇਵੇਗਾ।

PTC News-Latest Punjabi news

ਭਾਰਤੀ ਰੇਲਵੇ ਨੇ ਸੋਮਵਾਰ ਨੂੰ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਦੀ ਵੈੱਬਸਾਈਟ 'ਤੇ ਰੱਦ ਕੀਤੀਆਂ ਟਰੇਨਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਇੰਨੀਆਂ ਟਰੇਨਾਂ ਦੇ ਰੱਦ ਹੋਣ ਕਾਰਨ ਦੇਸ਼ ਭਰ 'ਚ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PTC News-Latest Punjabi news

ਦੇਸ਼ ਭਰ ਦੇ ਵੱਖ-ਵੱਖ ਜ਼ੋਨਾਂ ਵਿੱਚ ਚੱਲ ਰਹੇ ਟ੍ਰੈਕ ਦੀ ਮੁਰੰਮਤ ਅਤੇ ਨਿਰਮਾਣ ਕਾਰਜਾਂ ਕਾਰਨ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖ਼ਰਾਬ ਮੌਸਮ, ਤੂਫਾਨ, ਪਾਣੀ, ਮੀਂਹ ਅਤੇ ਹੜ੍ਹ ਕਾਰਨ ਕਈ ਟਰੇਨਾਂ ਰੁਕੀਆਂ ਹੋਈਆਂ ਹਨ। ਦੱਸ ਦੇਈਏ ਕਿ ਮੁਸਾਫਰ ਰੱਦ ਕੀਤੀਆਂ ਟਰੇਨਾਂ ਦੇ ਵੇਰਵਿਆਂ ਦੀ ਜਾਂਚ ਕਰਨ ਲਈ ਅਧਿਕਾਰਤ ਵੈੱਬਸਾਈਟ enquiry.indianrail.gov.in/mntes/ 'ਤੇ ਜਾ ਸਕਦੇ ਹਨ। ਵੈਬਸਾਈਟ ਤੋਂ ਸਾਰੀਆਂ ਟਰੇਨਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ।

PTC News-Latest Punjabi news

ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼, ਅਗਲੀ ਸੁਣਵਾਈ 7 ਨਵੰਬਰ ਨੂੰ

-PTC News

Related Post