ਇਸ ਮਾਮਲੇ ਵਿੱਚ ਵੀ ਨਹੀਂ ਹਨ ਪਿੱਛੇ ਕੁੜੀਆਂ
Joshi
April 29th 2018 10:32 PM --
Updated:
April 29th 2018 10:37 PM
ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ ਅਕਸਰ ਅਸੀਂ ਕਹਿੰਦੇ ਸੁਣਦੇ ਆਏ ਹਾਂ । ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਾ ਕੋਈ ਖੇਤਰ ਨਹੀਂ ਜਿੱਥੇ ਕੁੜ੍ਹੀਆਂ ਨੇ ਮੱਲਾਂ ਨਾ ਮਾਰੀਆਂ ਹੋਣ ।ਇਥੇ ਅਸੀਂ ਪਿੰਡ ਦਤਾਰਪੁਰ ਵਿਖੇ ਵਾਪਰੀ ਨਵੀਂ ਘਟਨਾ ਬਾਰੇ ਗੱਲ ਕਰ ਰਹੇ ਹਾਂ ਜਿਸਨੂੰ ਜਾਨਣ ਤੋਂ ਬਾਅਦ ਤੁਹਾਨੂੰ ਵੀ ਇਸ ਗੱਲ ਤੇ ਮੁੜ ਯਕੀਨ ਹੋ ਜਾਵੇਗਾ ਕਿ ਕੁੜੀਆਂ ਵੀ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ ।ਇਸ ਘਟਨਾ ਵਿਚ ਮੋਟਰਸਾਈਕਲ ਸਵਾਰ ਹੋ ਕੇ ਦੋ ਕੁੜੀਆਂ ਇਕ ਬਜ਼ੁਰਗ ਔਰਤ ਕੋਲੋਂ ਨਿਕਲਦੀਆਂ ਹਨ ਅਤੇ ਉਸਦੇ ਕੰਨਾਂ ਦੀਆਂ ਵਾਲੀਆਂ ਨੂੰ ਝਪਟ ਕੇ ਲੈ ਜਾਂਦੀਆਂ ਹਨ ਜਿਸ ਨੂੰ ਲੋਕ ਅੱਖੀਂ ਵੇਖਦੇ ਹਨ ਅਤੇ ਉਹਨਾਂ ਦੀਆਂ ਹੈਰਾਨੀ ਦੀਆਂ ਸਾਰੀਆਂ ਸੀਮਾਵਾਂ ਲੰਘ ਜਾਂਦੀਆਂ ਹਨ ।