ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਸਫਲ ਪ੍ਰੀਖਣ ਕੀਤਾ

By  Ravinder Singh April 15th 2022 10:43 AM

ਇਜ਼ਰਾਈਲ : ਰੂਸ ਤੇ ਯੂਕਰੇਨ ਦੀ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ (World's first anti missile laser system) ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ। ਇਜ਼ਾਇਰਲ ਨੇ ਇਸ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ 'ਆਇਰਨ ਬੀਮ' ਲੇਜ਼ਰ ਇੰਸਪੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਇਹ ਦੁਨੀਆ ਦੀ ਪਹਿਲੀ ਊਰਜਾ-ਅਧਾਰਿਤ ਹਥਿਆਰ ਪ੍ਰਣਾਲੀ ਹੈ। ਇਸ ਨਾਲ ਯੂਏਵੀ, ਰਾਕੇਟ ਅਤੇ ਮੋਰਟਾਰ ਨੂੰ ਹੇਠਾਂ ਸੁੱਟਣ ਲਈ ਲੇਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ।

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਸਫਲ ਪ੍ਰੀਖਣ ਕੀਤਾਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨੇ ਦੱਸਿਆ ਕਿ ਇੱਕ ਸ਼ਾਟ ਲਈ ਸਿਰਫ 3.5 ਡਾਲਰ ਦਾ ਖ਼ਰਚਾ ਆਉਂਦਾ ਹੈ। ਆਇਰਨ ਡੋਮ ਦੀ ਥਾਂ ਲੈਣ ਵਾਲੀ ਇਹ ਆਇਰਨ ਬੀਮ ਡਿਫੈਂਸ ਸਿਸਟਮ ਦੇਸ਼ ਦੀ ਹਵਾਈ ਰੱਖਿਆ ਢਾਲ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤਾ ਗਿਆ ਹੈ। ਫਿਲਹਾਲ ਇਜ਼ਰਾਈਲ ਨੇ ਇਸ ਲੇਜ਼ਰ ਹਥਿਆਰ ਦੇ ਪ੍ਰਭਾਵ ਬਾਰੇ ਦੁਨੀਆ ਨੂੰ ਬਹੁਤ ਘੱਟ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਲੇਜ਼ਰ ਹਥਿਆਰ ਨੂੰ ਜ਼ਮੀਨ, ਹਵਾ ਤੇ ਸਮੁੰਦਰ 'ਚ ਤਾਇਨਾਤ ਕੀਤਾ ਜਾ ਸਕਦਾ ਹੈ।

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਸਫਲ ਪ੍ਰੀਖਣ ਕੀਤਾਲੇਜ਼ਰ-ਅਧਾਰਿਤ ਇੰਟਰਸੈਪਸ਼ਨ ਸ਼ਾਂਤ ਅਤੇ ਅਦਿੱਖ ਹੈ, ਅਤੇ ਪ੍ਰਤੀ ਇੰਟਰਸੈਪਸ਼ਨ 10 ਸ਼ੇਕੇਲ (ਲਗਭਗ $3.50) ਤੋਂ ਘੱਟ ਖਰਚ ਕਰਦਾ ਹੈ, ਆਇਰਨ ਡੋਮ ਦੇ ਉਲਟ, ਜਿਸਦੀ ਕੀਮਤ ਪ੍ਰਤੀ ਇੰਟਰਸੈਪਸ਼ਨ ਲਗਭਗ 170,000 ਸ਼ੇਕੇਲ ($49,000) ਹੈ ਅਤੇ ਲਾਂਚ ਕਰਨ ਵੇਲੇ ਰੌਲਾ ਪਾਉਂਦਾ ਹੈ। ਸਿਰਫ਼ ਲੇਜ਼ਰ-ਅਧਾਰਿਤ ਫ਼ੌਜੀ ਪ੍ਰਣਾਲੀ ਜੋ ਕਿ ਦੁਨੀਆਂ ਵਿੱਚ ਕਿਤੇ ਵੀ ਤਾਇਨਾਤ ਕੀਤੀ ਗਈ ਹੈ, ਅਮਰੀਕੀ ਜਹਾਜ਼ਾਂ ਵਿੱਚ ਵਰਤੀ ਜਾਂਦੀ ਹੈ ਪਰ ਇਹ ਸਿਰਫ਼ ਮੁਕਾਬਲਤਨ ਆਸਾਨ ਟੀਚਿਆਂ, ਜਿਵੇਂ ਕਿ ਛੋਟੀਆਂ ਰੇਂਜਾਂ 'ਤੇ ਪ੍ਰਭਾਵਸ਼ਾਲੀ ਹੈ।

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਸਫਲ ਪ੍ਰੀਖਣ ਕੀਤਾਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਕਾਫੀ ਤਬਾਹੀ ਹੋਈ ਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ ਪਰ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਜੰਗ ਦੀ ਪੂਰੀ ਦੁਨੀਆਂ ਵਿਚ ਨਿਖੇਧੀ ਹੋ ਰਹੀ ਹੈ। ਇਸ ਵਿਚਕਾਰ ਇਜ਼ਰਾਈਲ ਵੱਲੋਂ ਮਿਜ਼ਾਇਲ ਦਾ ਪ੍ਰੀਖਿਣ ਕਰਨਾ ਦੁਨੀਆਂ ਉਤੇ ਕੀ ਪ੍ਰਭਾਵ ਛੱਡੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਰਾਜਾ ਵੜਿੰਗ ਆਪਣੇ ਪਰਿਵਾਰ ਤੇ ਕਈ ਕਾਂਗਰਸੀ ਲੀਡਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Related Post