ਆਈ-ਟੀ ਵਿਭਾਗ ਦੁਆਰਾ ਪੈਨ ਕਾਰਡ ਰੱਦ ਕਰਨ ਦੀ ਤਿਆਰੀ!

By  Joshi August 2nd 2017 04:30 PM

IT department plans PAN card deactivation

ਕਈ ਪੈਨ ਕਾਰਡ ਰੱਖਣ ਨਾਲ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਕਿਉਂਕਿ ਆਮਦਨ ਕਰ ਵਿਭਾਗ ਫਰਜ਼ੀ ਪੈਨ ਕਾਰਡਾਂ ਨੂੰ ਰੱਦ ਕਰਨ ਦੀ ਤਿਆਰੀ ਵਿੱਚ ਹੈ। ਹੁਣ ਤੱਕ, ਲੱਗਭਗ ੧੧.੪੪ ਲੱਖ ਸਥਾਈ ਖਾਤਾ ਨੰਬਰ (ਪੈਨ) ਨੂੰ ਮਿਟਾਇਆ ਜਾਂ ਅਯੋਗ ਕਰ ਦਿੱਤਾ ਗਿਆ ਹੈ।

IT department plans PAN card deactivation, here's why!ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਰ ਨੇ ਕਿਹਾ ਕਿ ਉਹਨਾਂ ਨੂੰ ੧,੫੬੬ ਜਾਅਲੀ ਪੈਨ ਕਾਰਡ ਮਿਲੇ ਹਨ, ਜੋ ਗਲਤ ਪਹਿਚਾਣ ਪੱਤਰਾਂ ਦੇ ਆਧਾਰ 'ਤੇ ਬਣੇ ਹਨ।

IT department plans PAN card deactivation, here's why!ਗੰਗਵਰ ਨੇ ਰਾਜ ਸਭਾ ਲਈ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਕਿ ੨੭ ਜੁਲਾਈ ਤੱਕ ੧੧,੪੪,੨੧੧ ਫਰਜ਼ੀ ਪੈਨ ਕਾਰਡਾਂ ਦੀ ਜਾਣਕਾਰੀ ਹਾਸਿਲ ਕੀਤੀ ਗਈ ਹੈ। ਇਹ ਕਾਰਡ ਜਾਂ ਤਾਂ ਫਰਜ਼ੀ ਸਨ ਜਾਂ ਫਿਰ ਇੱਕ ਵਿਅਕਤੀ ਨੂੰ ਇੱਕ ਤੋਂ ਜ਼ਿਆਦਾ ਪੈਨ ਕਾਰਡ ਜਾਰੀ ਕੀਤੇ ਗਏ ਸਨ।

ਉਹਨਾਂ ਕਿਹਾ ਕਿ ਕਾਨੂੰਨ ਅਤੇ ਸਿਧਾਂਤ ਦੇ ਅਨੁਸਾਰ ਇੱਕ ਵਿਅਕਤੀ ਕੋ ਇੱਕ ਹੀ ਪੈਨ ਕਾਰਡ ਹੋਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਅਜਿਹਾ ਅਭਿਆਸ ਅਮਲ ਵਿਚ ਲਿਆਇਆ ਗਿਆ ਹੈ, ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ ਹੈ।

—PTC News

Related Post