ਇਟਲੀ ਦੇ ਮੀਡੀਆ ਦੀ ਇੱਕ ਗਲਤੀ ਨੇ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦੇ, ਲਿਖਿਆ ਅੱਤਵਾਦੀ, ਜਾਣੋ ਮਾਮਲਾ

By  Joshi November 22nd 2017 09:55 PM

ਇਟਲੀ ਦੇ ਮੰਨੇ ਪ੍ਰਮੰਨੇ ਸ਼ਹਿਰ ਮਿਲਾਨ ਦੇ ਕੋਲ ਕਸਬਾ ਸੋਮਾ ਲੰਮਬਾਰਦੋ ਵਿਖੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਦੌਰਾਨ ਵੱਡਾ ਵਿਵਾਦ ਉਸ ਵੇਲੇ ਪੈਦਾ ਹੋ ਗਿਆ ਜਦੋਂ ਇਟਾਲੀਅਨ ਮੀਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਖਬਰ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਦਿੱਤੀ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਇਟਲੀ ਤੋਂ ਰਿਪੋਰਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਟਲੀ ਦੇ ਮੀਡੀਆ ਵੱਲੋਂ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ, ਸਿੱਖ ਸੰਗਤ ਨੂੰ ਅੱਤਵਾਦੀ ਲਿਖ ਦਿੱਤਾ ਗਿਆ ਅਤੇ ਇਸ ਖਬਰ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰਨ ਵਾਲਾ ਕੰਮ ਕੀਤਾ।

ਇਟਲੀ ਦੇ ਮੀਡੀਆ ਦੀ ਇੱਕ ਗਲਤੀ ਨੇ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦੇ, ਲਿਖਿਆ ਅੱਤਵਾਦੀ, ਜਾਣੋ ਮਾਮਲਾਇਸ ਬਾਬਤ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਸੀ, ਸਾਰੀ ਘਟਨਾ ਬਾਰੇ ਸ਼ਹਿਰ ਦੇ ਮੇਅਰ ਨਾਲ ਵਿਚਾਰ ਚਰਚਾ ਕੀਤੀ ਗਈ।

ਉਹਨਾਂ ਵੱਲੋਂ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਇਹ ਘਟਨਾ ਸਿਆਸਤ ਤੋ ਪ੍ਰੇਰਿਤ ਹੈ ਜਿਸ ਨੂੰ ਕਿ ਇਟਲੀ ਦੀ ਰਾਜਨੀਤਕ ਪਾਰਟੀ ਲੇਗਾ ਨੌਰਥ ਦੇ ਇਕ ਆਗੂ ਨੇ ਨਗਰ ਕਂੌਸਲ ਸੋਮਾ ਲੰਮਬਾਰਦੋ ਦਾ ਅਕਸ ਖਰਾਬ ਕਰਨ ਲਈ ਅੰਜਾਮ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਇਟਲੀ ਦੀ ਰਾਜਨੀਤਕ ਪਾਰਟੀ ਲੇਗਾ ਨੌਰਥ ਸਾਡੀ ਵਿਰੋਧੀ ਧਿਰ ਵਿਚ ਹੈ ਜੋ ਕਿ ਅਕਸਰ ਹੀ ਅਜਿਹੇ ਤਾਣੇ ਬਾਣੇ ਬੁਣਦੀ ਰਹਿੰਦੀ ਹੈ। ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਜਦੋ ਸਬੰਧਤ ਖਬਰ ਬਾਰੇ ਪੱਤਰਕਾਰ ਕੋਲੋ ਜਾਣਕਾਰੀ ਮੰਗੀ ਗਈ ਤਾਂ ਉਸਨੇ ਇਸ ਦਾ ਸੰਬੰਧ ਖਾਲਿਸਤਾਨੀ ਨਾਅਰਿਆਂ ਨਾਲ ਜੋੜ ਕੇ ਦੱਸਿਆ।

ਪੱਤਰਕਾਰ ਅਨੁਸਾਰ ਸੰਨ ੨੦੦੫ ਵਿਚ ਯੂਰਪੀਅਨ ਯੂਨੀਅਨ ਨੇ ਖਾਲਿਸਤਾਨ ਜਿੰਦਾਬਾਦ ਫੋਰਸ ਨੂੰ ਅੱਤਵਾਦੀ ਜੱਥੇਬੰਦੀ ਮੰਨਿਆ ਗਿਆ ਹੈ ਜਿਸ ਦੇ ਮੱਦੇ ਨਜਰ ਇਸ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੂੰ ਅੱਤਵਾਦੀ ਲਿਖਿਆ ਗਿਆ ਹੈ। ਮਨਜੀਤ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਇਸ ਮਾਮਲੇ ਦੀ ਤਹਿ ਤਕ ਜਾਣ ਲਈ ੨੬ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਹਿਬ ਵਿਖੇ ਬੁਲਾਈ ਗਈ ਹੈ।

ਇਟਲੀ ਦੇ ਮੀਡੀਆ ਦੀ ਇੱਕ ਗਲਤੀ ਨੇ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦੇ, ਲਿਖਿਆ ਅੱਤਵਾਦੀ, ਜਾਣੋ ਮਾਮਲਾਗੁਰਦੁਆਰਾ ਬੋਰਗੋ ਹਰਮਾਦਾ ਦੇ ਪ੍ਰਧਾਨ ਸ: ਗੁਰਮੁੱਖ ਸਿੰਘ ਹਜਾਰਾ ਨੇ ਇਸ ਘਟਨਾ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਇਟਲੀ ਦੇ ਸਿੱਖਾਂ ਨੂੰ ਇਟਾਲੀਅਨ ਮੀਡੀਆ ਵੱਲੋਂ ਅਤਵਾਦੀ ਲਿਖਿਆ ਜਾਣਾ ਬਹੁਤ ਹੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਉਹ ਜਲਦੀ ਹੀ ਸਿੱਖ ਨੈਸ਼ਨਲ ਕਮੇਟੀ ਇਟਲੀ ਦੇ ਧਿਆਨ ਹਿੱਤ ਇਹ ਮਾਮਲਾ ਲਿਆਉਣਗੇ ਤੇ ਸਬੰਧਤ ਲੋਕਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਦਹਾਕਿਆਂ ਤੋ ਇਟਲੀ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ। ਅਜਿਹੇ ਵਿੱਚ ਮੀਡੀਆ ਵੱਲੋਂ ਕੀਤੀ ਗਈ ਅਜਿਹੀ ਕਾਰਗੁਜ਼ਾਰੀ ਨਾਲ ਕੌਮ ਨੂੰ ਗਹਿਰੀ ਠੇਸ ਲੱਗਣਾ ਸੁਭਾਵਿਕ ਹੈ।

—PTC News

Related Post