ਇਟਲੀ ਦੇ ਇਹਨਾਂ ਸੂਬਿਆਂ 'ਚ ਅਜੇ ਵੀ ਬੰਦ ਰਹਿਣਗੇ ਸਕੂਲ

By  Jagroop Kaur October 16th 2020 08:38 PM

ਦੇਸ਼ ਦੁਨੀਆ 'ਚ ਕੋਰੋਨਾ ਮਹਾਮਾਰੀ ਨੇ ਜਿਥੇ ਹੁਣ ਕੁਝ ਦੇਸ਼ਾਂ 'ਚ ਠੱਲ ਪਾਈ ਹੈ ਤੇ ਲੋਕਾਂ ਦੀ ਜ਼ਿੰਦਗੀ ਮੁੜ ਤੋਂ ਪਤ੍ਰੀ 'ਤੇ ਆ ਰਹੀ ਹੈ ਉਥੇ ਹੀ ਕੁਝ ਦੇਸ਼ ਅਜਿਹੇ ਹਨ ਜਿਥੇ ਅੱਜ ਵੀ ਕੋਰੋਨਾ ਦਾ ਕਹਿਰ ਕਾਇਮ ਹੈ , ਇਨ੍ਹਾਂ ਦੇਸ਼ਾਂ 'ਚ ਹੀ ਆਉਂਦਾ ਹੈ ਇਟਲੀ ਜਿਸਦੇ ਸੂਬਾ ਕੰਪਾਨੀਆ ਵਿੱਚ ਕੋਰੋਨਾ ਨੂੰ ਦੇਖਦੇ ਹੋਏ 16 ਅਕਤੂਬਰ ਤੋਂ ਖੁਲਣ ਵਾਲੇ ਸਕੂਲ ਹੁਣ 30 ਅਕਤੂਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ , ਰਾਜਪਾਲ ਵਿਚੈਂਸੋ ਦੇ ਲੂਕਾ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ, ਸੂਬੇ ਵਿੱਚ ਪ੍ਰਾਇਮਰੀ, ਸੈਕੰਡਰੀ ਸਕੂਲਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਵਿਆਹ, ਸ਼ਾਦੀਆਂ, ਮੰਗਣੀ ਅਤੇ ਹੋਰ ਨਿੱਜੀ ਸਮਾਰੋਹਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।Schools closed in Campania: the new anti-Covid 19 ordinance by De Luca |  Napolike.itਰਾਜਪਾਲ ਨੇ ਕਿਹਾ ਕਿ ਸਾਡੀ ਮਜਬੂਰੀ ਹੈ ਕਿ ਦੇਸ਼ 'ਚ ਅਤੇ ਕੰਪਾਨੀਆ ਸੂਬੇ ਵਿੱਚ ਕੋਰੋਨਾਵਾਇਰਸ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸਾਨੂੰ ਹਰ ਪਹਿਲੂ ਤੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਖ਼ਤ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਸਾਡਾ ਦੇਸ਼ ਪਹਿਲਾਂ ਹੀ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ। ਇਸ ਕਰਕੇ ਹੁਣ ਕੋਈ ਵੀ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਟਲੀ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਤਹਿਤ ਮਾਸਕ ਪਹਿਨਣਾ ਅਤੀ ਜ਼ਰੂਰੀ ਹੈ, ਮਾਸਕ ਨਾ ਪਹਿਨਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ।The Italian region of Campania closes schools until November – Pledge Times

ਉਥੇ ਹੀ ਹੁਣ ਕੋਰੋਨਾ ਨੂੰ ਦੇਖਦੇ ਹੋਏ ਦੁਕਾਨਾਂ, ਸੁਪਰਮਾਰਕੀਟਾ ਅਤੇ ਸਟੋਰਾਂ ਆਦਿ ਵਿੱਚ ਜਿੱਥੇ ਆਮ ਲੋਕ ਖ੍ਰੀਦਦਾਰੀ ਕਰਨ ਲਈ ਜਾਂਦੇ ਹਨ, ਉਨ੍ਹਾਂ ਥਾਵਾਂ 'ਤੇ ਹਰ ਇੱਕ ਵਿਅਕਤੀ ਦਾ ਤਾਪਮਾਨ ਚੈੱਕ ਕਰਨ ਉਪਰੰਤ ਹੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦੇਣਾ ਲਾਜ਼ਮੀ ਕੀਤਾ ਹੋਇਆ ਹੈ।Schools in Campania are closed until October 30thਇਟਲੀ ਦੇ ਕਈ ਸੂਬਿਆਂ ਜਿਵੇਂ ਲੰਮਬਾਰਦੀਆ, ਲਾਸੀਓ, ਕੰਪਾਨੀਆ ਆਦਿ ਸੂਬਿਆਂ ਵਿੱਚ ਕੋਵਿਡ ਮਹਾਮਾਰੀ ਦਾ ਪ੍ਰਕੋਪ ਦਿਨ-ਬ-ਦਿਨ ਵੱਧ ਰਿਹਾ ਹੈ। ਜੇਕਰ ਇਸ ਮਹਾਮਾਰੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਤਾਲਾਬੰਦੀ ਵੀ ਲੱਗ ਸਕਦੀ ਹੈ।

Related Post