ਜਗਮੀਤ ਸਿੰਘ ਦੇ ਪੁਰਖਿਆ ਦੇ ਪਿੰਡ ਠੀਕਰੀਵਾਲ ਵਿੱਚ ਖੁਸ਼ੀ ਦਾ ਮਾਹੌਲ

By  Joshi October 3rd 2017 01:44 PM

Jagmeet singh canada: ਕੈਨੇਡਾ 'ਚ ਐਲ ਪੀ ਡੀ ਪਾਰਟੀ ਦੇ ਮੁੱਖੀ ਦੀ ਹੋਈ ਚੋਣ ਵਿੱਚ ਪੰਜਾਬੀ ਜਗਮੀਤ ਸਿੰਘ ਦੇ ਦੀ ਚੋਣ ਹੋਣ ਨਾਲ ਜਿੱਥੇ ਸਮੂੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਜਗਮੀਤ ਸਿੰਘ ਦੇ ਪੁਰਖਿਆ ਦੇ ਪਿੰਡ ਠੀਕਰੀਵਾਲ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

Jagmeet singh canada: ਜਗਮੀਤ ਸਿੰਘ ਦੇ ਪੁਰਖਿਆ ਦੇ ਪਿੰਡ ਠੀਕਰੀਵਾਲ ਵਿੱਚ ਖੁਸ਼ੀ ਦਾ ਮਾਹੌਲਪਿੰਡ ਵਾਸੀਆ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਜੰਮਪਲ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜਿੰਨਾਂ ਪਰਜਾ ਮੰਡਲ ਲਹਿਰ ਅਤੇ ਰਜਵਾੜਾਸ਼ਾਹੀ ਖਿਲਾਫ ਵੱਡਾ ਘੋਲ ਲੜਿਆ ਹੁਣ ਉਹਨਾਂ ਤੋਂ ਬਾਅਦ ਉਹਨਾਂ ਦੇ ਪੜਪੋਤੇ ਨੇ ਵਿਦੇਸ਼ਾ ਵਿੱਚ ਪੰਜਾਬੀਅਤ ਅਤੇ ਪੰਜਾਬੀ ਕੌਮ ਦਾ ਨਾਮ ਰੋਸ਼ਨ ਕੀਤਾ ਜਿਸ ਉਪਰ ਉਹਨਾਂ ਨੂੰ ਮਾਣ ਹੈ।

ਜਗਮੀਤ ਸਿੰਘ ਭਾਵੇਂ ਕਨੇਡਾ ਦੇ ਹੀ ਜੰਮਪਲ ਹਨ ਪਰ ਓਹਨਾਂ ਦੇ ਪੁਰਖੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਚ ਰਹਿੰਦੇ ਸਨ।

Jagmeet singh canada: ਜਗਮੀਤ ਸਿੰਘ ਦੇ ਪੁਰਖਿਆ ਦੇ ਪਿੰਡ ਠੀਕਰੀਵਾਲ ਵਿੱਚ ਖੁਸ਼ੀ ਦਾ ਮਾਹੌਲਪਰਜਾ ਮੰਡਲ ਲਹਿਰ ਦੇ ਉੱਘੇ ਆਗੂ ਅਤੇ ਅਜਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲ ਓਹਨਾਂ ਦੇ ਪੜਦਾਦਾ ਸਨ ਜਿੰਨਾਂ ਦਾ ਅਜਾਦੀ ਲਹਿਰ ਅਤੇ ਸਿੱਖ ਰਾਜਨੀਤੀ ਵਿਚ ਵੀ ਉੱਘਾ ਸਥਾਨ ਹੈ।ਸ੍ਰ ਸੇਵਾ ਸਿੰਘ ਠੀਕਰੀਵਾਲ ਅਕਾਲੀ ਦਲ ਦੇ ਸੂਬਾ ਆਗੂ ਵੀ ਰਹੇ ਹਨ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਿੱਖੀ ਸਰੂਪ ਵਿਚ ਰਹਿ ਕੇ ਇਹ ਪ੍ਰਾਪਤੀ ਕਰਨ ਵਾਲੇ ਜਗਮੀਤ ਸਿੰਘ ਪਹਿਲੇ ਇਨਸਾਨ ਹਨ ਅਤੇ ਇਸ ਗੱਲ ਦਾ ਓਹਨਾਂ ਨੂੰ ਫਖਰ ਮਹਿਸੂਸ ਹੋ ਰਿਹਾ ਹੈ।

—PTC News

Related Post