ਜਲਾਲਾਬਾਦ ਦੇ 5 ਪਿੰਡਾਂ ਦੀ ਵੋਟਿੰਗ ਦਾ ਕੰਮ ਰੁਕਿਆ ,ਪੋਲਿੰਗ ਬੂਥ 'ਤੇ ਪੁੱਜੇ ਗਲਤ ਬੈਲਟ ਪੇਪਰ

By  Shanker Badra September 19th 2018 11:37 AM -- Updated: September 19th 2018 11:42 AM

ਜਲਾਲਾਬਾਦ ਦੇ 5 ਪਿੰਡਾਂ ਦੀ ਵੋਟਿੰਗ ਦਾ ਕੰਮ ਰੁਕਿਆ ,ਪੋਲਿੰਗ ਬੂਥ 'ਤੇ ਪੁੱਜੇ ਗਲਤ ਬੈਲਟ ਪੇਪਰ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਇਸ ਦੌਰਾਨ ਜਲਾਲਾਬਾਦ ਦੇ ਜੋਨ ਜਾਨੀਸਰ ਦੇ 5 ਪਿੰਡਾਂ 'ਚ ਪੋਲਿੰਗ ਬੂਥਾਂ 'ਤੇ ਗਲਤ ਬੈਲਟ ਪੇਪਰ ਪੁੱਜੇ ਹਨ।

ਜਿਸ ਨਾਲ ਪਿੰਡ ਚੱਕ ਜਾਨੀਸਰ, ਤੰਬੂ ਵਾਲਾ, ਰੱਤਥੇੜੇ, ਤੇਲੂਪੂਰਾ 'ਚ ਗਲਤ ਬੈਲਟ ਪੇਪਰ ਆਉਣ ਕਾਰਨ ਵੋਟਿੰਗ ਦਾ ਕੰਮ ਰੁਕ ਗਿਆ ਹੈ।ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ 'ਤੇ ਕਾਂਗਰਸ ਦਾ, ਜਦੋਂ ਕਿ ਕਾਂਗਰਸ ਦੇ ਉਮੀਦਵਾਰ 'ਤੇ ਅਕਾਲੀ ਦਲ ਦਾ ਨਿਸ਼ਾਨ ਹੈ।

ਇਸ ਦੌਰਾਨ ਕਈ ਥਾਵਾਂ 'ਤੇ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਨਾਲ ਹੀ ਉਸ 'ਤੇ ਪਰਚਾ ਦਰਜ ਕਰਵਾਇਆ ਗਿਆ ਹੈ।

-PTCNews

Related Post