ਭਰਤੀ ਹੋਣ ਲਈ ਆਏ ਨੌਜਵਾਨਾਂ 'ਤੇ ਡਿੱਗੀ ਪੀਏਪੀ ਦੀ ਕੰਧ, ਕਈਆਂ ਨੂੰ ਲੱਗਿਆ ਕਰੰਟ

By  Shanker Badra August 5th 2019 12:50 PM -- Updated: August 6th 2019 09:13 AM

ਭਰਤੀ ਹੋਣ ਲਈ ਆਏ ਨੌਜਵਾਨਾਂ 'ਤੇ ਡਿੱਗੀ ਪੀਏਪੀ ਦੀ ਕੰਧ, ਕਈਆਂ ਨੂੰ ਲੱਗਿਆ ਕਰੰਟ:ਜਲੰਧਰ : ਜਲੰਧਰ ਸ਼ਹਿਰ 'ਚ ਏਅਰ ਫੋਰਸ ਦੀ ਭਰਤੀ ਚੱਲ ਰਹੀ ਹੈ ,ਜਿਸ ਕਾਰਨ ਐਤਵਾਰ ਨੂੰ ਹੀ ਹਜ਼ਾਰਾਂ ਦੀ ਤਾਦਾਦ 'ਚ ਨੌਜਵਾਨ ਜਲੰਧਰ ਪਹੁੰਚ ਚੁੱਕੇ ਸਨ , ਜੋ ਸੜਕਾਂ ਅਤੇ ਚੌਂਕਾਂ 'ਤੇ ਰਹਿ ਰਹੇ ਹਨ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨਾਲ ਰਾਤ ਵੱਡਾ ਹਾਦਸਾ ਵਾਪਰਿਆ ਹੈ।

Jalandhar: Air Force Recruitment During Wall of POP falling young people ਭਰਤੀ ਹੋਣ ਲਈ ਆਏ ਨੌਜਵਾਨਾਂ 'ਤੇ ਡਿੱਗੀ ਪੀਏਪੀ ਦੀ ਕੰਧ, ਕਈ ਨੂੰ ਲੱਗਿਆ ਕਰੰਟ

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਾਤ ਰੁਕਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਕਈ ਨੌਜਵਾਨ ਰਾਤ ਕੱਟਣ ਲਈ ਬੀਐੱਸਐੱਫ ਚੌਕ ਫੁੱਟਪਾਥ 'ਤੇ ਅਤੇ ਕਈ ਪੀਏਪੀ ਦੇ ਨਾਲ ਲੱਗਦੀਆਂ ਕੰਧਾਂ ਦੇ ਨਾਲ ਹੀ ਸੌਂ ਗਏ ਸਨ।

Jalandhar: Air Force Recruitment During Wall of POP falling young people ਭਰਤੀ ਹੋਣ ਲਈ ਆਏ ਨੌਜਵਾਨਾਂ 'ਤੇ ਡਿੱਗੀ ਪੀਏਪੀ ਦੀ ਕੰਧ, ਕਈ ਨੂੰ ਲੱਗਿਆ ਕਰੰਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ‘ਤੇ ਮੋਦੀ ਸਰਕਾਰ ਦਾ ਵੱਡਾ ਫ਼ੈਸਲਾ , ਪੜ੍ਹੋ ਰਾਜ ਸਭਾ ‘ਚ ਕੀ ਲਿਆ ਗਿਆ ਫ਼ੈਸਲਾ

ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਪੀ.ਏ.ਪੀ. 'ਚ 20 ਦੇ ਕਰੀਬ ਨੌਜਵਾਨਾਂ 'ਤੇ ਕੰਧ ਡਿੱਗ ਗਈ ਅਤੇ ਕੰਧ ਡਿੱਗਣ ਦੇ ਨਾਲ ਹੀ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਵੀ ਡਿੱਗ ਪਈਆਂ ,ਜਿਸ ਨਾਲ 12 ਨੌਜਵਾਨ ਜ਼ਖ਼ਮੀ ਹੋ ਗਏ ਅਤੇ ਕਈਆਂ ਨੂੰ ਕਰੰਟ ਵੀ ਲੱਗਿਆ ਹੈ। ਇਨ੍ਹਾਂ ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ,ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

-PTCNews

Related Post