ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਗੰਨਮੈਨ ਤੋਂ ਚੱਲੀ ਗੋਲੀ , ਔਰਤ ਜ਼ਖਮੀ

By  Shanker Badra March 9th 2019 01:18 PM -- Updated: March 9th 2019 06:29 PM

ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਗੰਨਮੈਨ ਤੋਂ ਚੱਲੀ ਗੋਲੀ , ਔਰਤ ਜ਼ਖਮੀ:ਜਲੰਧਰ : ਜਲੰਧਰ 'ਚ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਦੇ ਗੰਨਮੈਨ ਤੋਂ ਅਚਾਨਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਇੱਕ ਔਰਤ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ ਹੈ।

 Jalandhar Congress EX district president Gunman Bullet shot woman injured ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਗੰਨਮੈਨ ਤੋਂ ਚੱਲੀ ਗੋਲੀ , ਔਰਤ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਦਲਜੀਤ ਸਿੰਘ ਆਹਲੂਵਾਲੀਆ ਦਾ ਗੰਨਮੈਨ ਕਾਂਗਰਸੀ ਆਗੂ ਦੇ ਘਰ ਅੰਦਰ ਪਿਸਤੌਲ ਸਾਫ਼ ਕਰ ਰਿਹਾ ਸੀ।ਇਸ ਦੌਰਾਨ ਪਿਸਤੌਲ ਸਾਫ਼ ਕਰਦਿਆਂ ਅਚਾਨਕ ਗੋਲੀ ਚੱਲ ਗਈ ਅਤੇ ਗੋਲੀ ਬਾਹਰ ਸੜਕ ਤੋਂ ਲੰਘਦੀ ਔਰਤ ਦੇ ਜਾ ਲੱਗੀ ,ਜਿਸ ਕਾਰਨ ਔਰਤ ਜ਼ਖ਼ਮੀ ਹੋ ਗਈ ਹੈ।

 Jalandhar Congress EX district president Gunman Bullet shot woman injured ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਗੰਨਮੈਨ ਤੋਂ ਚੱਲੀ ਗੋਲੀ , ਔਰਤ ਜ਼ਖਮੀ

ਜਿਸ ਤੋਂ ਬਾਅਦ ਜ਼ਖ਼ਮੀ ਹੋਈ ਔਰਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।ਜ਼ਖਮੀ ਔਰਤ ਦੀ ਪਛਾਣ ਨਿਸ਼ਾ ਪਤਨੀ ਮਨਜੀਤ ਸਿੰਘ ਵਾਸੀ ਭਾਰਗਵ ਕੈਂਪ ਵਜੋਂ ਹੋਈ ਹੈ।

 Jalandhar Congress EX district president Gunman Bullet shot woman injured ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਗੰਨਮੈਨ ਤੋਂ ਚੱਲੀ ਗੋਲੀ , ਔਰਤ ਜ਼ਖਮੀ

ਉੱਧਰ ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post