ਜਲੰਧਰ: ਲਾਪਤਾ ਬੱਚੇ ਦੀ ਮਿਲੀ ਲਾਸ਼

By  Joshi April 12th 2018 03:15 PM -- Updated: April 12th 2018 03:29 PM

ਜਲੰਧਰ 'ਚ ਕੱਲ 3 ਵਜੇ ਤੋਂ ਲਾਪਤਾ ਚੱਲ ਰਹੇ ਬੱਚੇ ਦੀ ਮਿਲੀ ਲਾਸ਼

ਜਲੰਧਰ 'ਚ ਥਾਣਾ ਨੰ. 1 ਅਧੀਨ ਪੈਂਦੀ ਭਗਤ ਸਿੰਘ ਕਾਲੋਨੀ ਵਾਸੀ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 10 ਸਾਲ ਦਾ ਪੋਤਾ ਕੱਲ ਦੁਪਹਿਰ ਤੋਂ ਲਾਪਤਾ ਸੀ, ਜਿਸਦੀ ਅੱਜ ਲਾਸ਼ ਬਰਾਮਦ ਕੀਤੀ ਗਈ ਹੈ।

ਮ੍ਰਿਤਕ ਬੱਚਾ ਦੁਪਹਿਰ ਤਕਰੀਬਨ ਸਵਾ 2 ਵਜੇ ਘਰੋਂ ਬਾਹਰ ਸਾਈਕਲ ਚਲਾਉਣ ਲਈ ਗਿਆ ਸੀ ਪਰ ਫਿਰ ਵਾਪਸ ਨਹੀਂ ਆਇਆ।

ਬੱਚੇ ਦੇ ਗੁੰਮ ਹੋਣ ਤੋਂ ਬਾਅਦ ਬੱਚੇ ਦਾ ਸਾਈਕਲ ਲਗਪਗ 40 ਮਿੰਟ ਬਾਅਦ ਗੰਦੇ ਨਾਲੇ ਕੋਲੋਂ ਮਿਲਿਆ ਸੀ।

ਜਲੰਧਰ 'ਚ ਕੱਲ 3 ਵਜੇ ਤੋਂ ਲਾਪਤਾ ਚੱਲ ਰਹੇ ਬੱਚੇ ਦੀ ਮਿਲੀ ਲਾਸ਼ਏ. ਐੱਸ. ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਰਾਹੁਲ ਨਾਮੀ ਬੱਚਾ ਕੇ. ਵੀ. ਸੂਰਾਨੁੱਸੀ 'ਚ ਚੌਥੀ ਕਲਾਸ ਵਿਚ ਪੜ੍ਹਦਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News

Related Post