ਜਲੰਧਰ: ਗੁਆਂਢੀ ਦਾ ਸ਼ਰਮਨਾਕ ਕਾਰਾ, 4 ਸਾਲਾ ਬੱਚੇ ਨਾਲ ਕੀਤਾ ਇਹ ਘਿਨੌਣਾ ਕੰਮ (ਵੀਡੀਓ)

By  Jashan A June 4th 2019 01:59 PM -- Updated: June 4th 2019 02:00 PM

ਜਲੰਧਰ: ਗੁਆਂਢੀ ਦਾ ਸ਼ਰਮਨਾਕ ਕਾਰਾ, 4 ਸਾਲਾ ਬੱਚੇ ਨਾਲ ਕੀਤਾ ਇਹ ਘਿਨੌਣਾ ਕੰਮ (ਵੀਡੀਓ),ਜਲੰਧਰ: ਜਲੰਧਰ ਦੇ ਰਾਮਾਮੰਡੀ ਵਿਚ 10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਇੱਕ ਵਾਰ ਫਿਰ ਤੋਂ ਜਲੰਧਰ 'ਚ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਇੱਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ।

ਘਟਨਾ ਦੇ ਬਾਰੇ 'ਚ ਦਸਦੇ ਹੋਏ ਪੀੜਤ ਬੱਚੇ ਨੇ ਦੱਸਿਆ ਕਿ ਉਹ ਮਿੱਠਾਪੁਰ 'ਚ ਰਹਿੰਦੇ ਹਨ ਅਤੇ ਰਾਤ ਨੂੰ ਘਰ 'ਚ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਉਹਨਾਂ ਦੇ ਗੁਆਂਢ 'ਚ ਰਹਿਣ ਵਾਲੇ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ।

ਹੋਰ ਪੜ੍ਹੋ:ਨੋਇਡਾ ‘ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੁਲਜ਼ਮ ਨੂੰ ਬੱਚੇ ਦੀ ਮਾਂ ਨੇ ਫੜ ਲਿਆ ਸੀ ਪਰ ਉਹ ਹੱਥ ਛੁਡਾ ਕੇ ਭੱਜਣ 'ਚ ਸਫਲ ਰਿਹਾ। ਥਾਣਾ 7 ਦੀ ਪੁਲਸ ਨੇ ਪੇਂਟਰ ਰਾਮਦੀਨ ਪੁੱਤਰ ਰਾਮ ਕੁਮਾਰ ਵਾਸੀ ਮਿੱਠਾਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ।

ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤ ਬੱਚੇ ਦਾ ਮੈਡੀਕਲ ਸਿਵਲ ਹਸਪਤਾਲ ਤੋਂ ਕਰਵਾ ਦਿੱਤਾ ਹੈ ਤੇ ਮੁਲਜ਼ਮ ਰਾਮਦੀਨ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

-PTC News

Related Post