ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 45 ਕਿਲੋਗ੍ਰਾਮ ਚੂਰਾ ਪੋਸਤ ਸਣੇ 2 ਵਿਅਕਤੀਆਂ ਨੂੰ ਦਬੋਚਿਆ

By  Jashan A March 31st 2019 05:02 PM

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 45 ਕਿਲੋਗ੍ਰਾਮ ਚੂਰਾ ਪੋਸਤ ਸਣੇ 2 ਵਿਅਕਤੀਆਂ ਨੂੰ ਦਬੋਚਿਆ,ਜਲੰਧਰ: ਜਲੰਧਰ ਕੈਂਟ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋ ਉਹਨਾਂ ਨੇ 3 ਕੁਇੰਟਲ 45 ਕਿਲੋਗ੍ਰਾਮ ਚੂਰਾ ਪੋਸਤ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਥਾਣਾ ਕੈਂਟ ਜਲੰਧਰ ਦੀ ਪੁਲਿਸ ਨੂੰ ਇਹ ਕਾਮਯਾਬੀ ਮਿਲੀ।

jld ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 45 ਕਿਲੋਗ੍ਰਾਮ ਚੂਰਾ ਪੋਸਤ ਸਣੇ 2 ਵਿਅਕਤੀਆਂ ਨੂੰ ਦਬੋਚਿਆ

ਦੋਸ਼ੀਆਂ ਦੀ ਪਹਿਚਾਣ ਜਗਤਾਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਖੋਖਰਾਂ, ਚਮਕੌਰ ਸਾਹਿਬ ਅਤੇ ਬਲਜਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਸ਼ੇਰਪੁਰ ਮਾਛੀਵਾੜਾ ਵਜੋਂ ਹੋਈ ਹੈ। ਇਹਨਾਂ ਦਾ ਇੱਕ ਹੋਰ ਸਾਥੀ ਹੇਮ ਸਿੰਘ ਮੌਕੇ 'ਤੇ ਫਰਾਰ ਹੋ ਗਿਆ।

ਹੋਰ ਪੜ੍ਹੋ:ਅਮਰੀਕਾ: ਸੜਕ ਹਾਦਸੇ ‘ਚ ਭਾਰਤੀ ਮੂਲ ਦੇ ਡਾਕਟਰ ਦੀ ਹੋਈ ਮੌਤ,ਪਰਿਵਾਰ ‘ਚ ਸੋਗ ਦੀ ਲਹਿਰ

ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦੇ ਹਨ ਅਤੇ ਉਹ ਜ਼ਿਲਾ ਅਵੰਤੀਪੁਰਾ ਤੋਂ ਚੂਰਾ ਪੋਸਤ ਭਰ ਕੇ ਲਿਆਏ ਸਨ।

jld ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 45 ਕਿਲੋਗ੍ਰਾਮ ਚੂਰਾ ਪੋਸਤ ਸਣੇ 2 ਵਿਅਕਤੀਆਂ ਨੂੰ ਦਬੋਚਿਆ

ਜਿਸ ਦੌਰਾਨ ਉਹ ਪੰਜਾਬ ਲੈ ਕੇ ਆ ਰਹੇ ਸਨ। ਪਰ ਪੁਲਿਸ ਨੇ ਦੋਸ਼ੀਆਂ ਨੂੰ ਜਲੰਧਰ ਦੇ GNA ਚੌਂਕ ਜਲੰਧਰ ਹਾਈਵੇਅ ਤੋਂ ਗ੍ਰਿਫਤਾਰ ਕਰ ਲਿਆ।

-PTC News

Related Post