ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਾਰ ਤੇ ਟੈਂਕਰ ਦੀ ਭਿਆਨਕ ਟੱਕਰ, 1 ਦੀ ਮੌਤ, 1 ਗੰਭੀਰ ਜ਼ਖਮੀ

By  Jashan A May 15th 2019 01:52 PM

ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਾਰ ਤੇ ਟੈਂਕਰ ਦੀ ਭਿਆਨਕ ਟੱਕਰ, 1 ਦੀ ਮੌਤ, 1 ਗੰਭੀਰ ਜ਼ਖਮੀ,ਬਿਆਸ : ਜਲੰਧਰ-ਪਠਾਨਕੋਟ ਹਾਈਵੇਅ 'ਤੇ ਬਿਆਸ ਪਿੰਡ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ।

jld ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਾਰ ਤੇ ਟੈਂਕਰ ਦੀ ਭਿਆਨਕ ਟੱਕਰ, 1 ਦੀ ਮੌਤ, 1 ਗੰਭੀਰ ਜ਼ਖਮੀ

ਹੋਰ ਪੜ੍ਹੋ: ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਇਕੱਠੀ ਹੋਈ ਭੀੜ ,ਵਾਪਰਿਆ ਵੱਡਾ ਹਾਦਸਾ

ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਦੇ ਰੂਪ 'ਚ ਹੋਈ ਹੈ। ਜ਼ਖਮੀ ਵਿਅਕਤੀ ਗਿਆਨ ਸਿੰਘ ਚੰਬਾ ਹਿਮਾਚਲ ਪ੍ਰਦੇਸ਼ ਵਜੋ ਹੋਈ ਹੈ।

jld ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਾਰ ਤੇ ਟੈਂਕਰ ਦੀ ਭਿਆਨਕ ਟੱਕਰ, 1 ਦੀ ਮੌਤ, 1 ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕਾਰ ਅਤੇ ਟੈਂਕਰ ਦੀ ਭਿਆਨਕ ਟੱਕਰ ਹੋਣ ਕਰਕੇ ਵਾਪਰਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਚੌਕੀ ਕਿਸ਼ਨਗੜ ਦੀ ਪੁਲਿਸ ਨੂੰ ਦਿੱਤੀ ਗਈ।

ਹੋਰ ਪੜ੍ਹੋ:ਕੁੱਝ ਦਿਨਾਂ ਬਾਅਦ ਜਾਣਾ ਸੀ ਵਿਆਹੁਣ, ਅਚਾਨਕ ਵਾਪਰਿਆ ਇਹ ਭਾਣਾ, ਪਰਿਵਾਰ ‘ਚ ਛਾਇਆ ਮਾਤਮ!

jld ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਾਰ ਤੇ ਟੈਂਕਰ ਦੀ ਭਿਆਨਕ ਟੱਕਰ, 1 ਦੀ ਮੌਤ, 1 ਗੰਭੀਰ ਜ਼ਖਮੀ

ਕਿਸ਼ਨਗੜ ਚੌਕੀ ਦੇ ਇੰਚਾਰਜ ਏ. ਐੱਸ. ਆਈ. ਬਲਬੀਰ ਸਿੰਘ ਬੁੱਟਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਜਸਵੰਤ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

-PTC News

Related Post