ਅਜੇ ਵੀ ਨਹੀਂ ਟਲਿਆ ਜਲੰਧਰ ਤੋਂ ਖੌਫ ਦਾ ਸਾਇਆ, ਪੁਲਿਸ ਵੱਲੋਂ ਅੱਤਵਾਦੀ ਰੂਮ ਪਾਰਟਨਰ ਨੂੰ ਕੀਤਾ ਗਿਆ ਕਾਬੂ

By  Joshi October 12th 2018 10:29 AM -- Updated: October 12th 2018 03:35 PM

ਅਜੇ ਵੀ ਨਹੀਂ ਟਲਿਆ ਜਲੰਧਰ ਤੋਂ ਖੌਫ ਦਾ ਸਾਇਆ, ਪੁਲਿਸ ਵੱਲੋਂ ਅੱਤਵਾਦੀ ਰੂਮ ਪਾਰਟਨਰ ਨੂੰ ਕੀਤਾ ਗਿਆ ਕਾਬੂ

ਜਲੰਧਰ: ਕੁੱਝ ਦਿਨ ਪਹਿਲਾ ਜਲੰਧਰ ਤੋਂ ਫੜੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਜਿਸ ਦੌਰਾਨ ਪੁਲਿਸ ਵੱਲੋਂ ਪੁੱਛਗਿੱਛ ਕਰਦਿਆਂ ਕੁੱਝ ਅਹਿਮ ਸੁਰਾਗ ਸਾਹਮਣੇ ਆਏ ਸਨ।

ਜਲੰਧਰ ਤੋਂ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀਆਂ ਤਾਰਾਂ ਇਸੇ ਮਾਮਲੇ ਨਾਲ ਹੀ ਜੁੜੀਆਂ ਹੋਈਆਂ ਹਨ। ਇਹ ਮਾਮਲਾ ਜਲੰਧਰ ਦੇ ਮਿੱਠੂ ਨਗਰ ਦਾ ਹੈ,

ਹੋਰ ਪੜ੍ਹੋ: ਲੁਧਿਆਣਾ ‘ਚ ਗੁਆਂਢੀ ਨੇ ਦਿਖਾਈ ਦਰਿੰਦਗੀ, 9 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ

ਜਿਥੇ ਪੁਲਿਸ ਨੇ ਸ਼ੱਕੀ ਆਧਾਰ 'ਤੇ ਇਕ ਪੀ.ਜੀ. 'ਚ ਰਹਿਣ ਵਾਲੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ ਇੱਕ ਨੌਜਵਾਨ ਸੀ. ਟੀ. ਇੰਸਟੀਚਿਊਟ 'ਚੋਂ ਫੜ੍ਹ੍ਹੇ ਗਏ ਤਿੰਨ ਅੱਤਵਾਦੀਆਂ 'ਚੋਂ ਇੱਕ ਦਾ ਰੂਮ ਪਾਰਟਨਰ ਸੀ,

ਜੋ ਕਿ ਮਿੱਠੂ ਬਸਤੀ 'ਚ ਇਕ ਪੀ. ਜੀ. ਰਹਿੰਦੇ ਸਨ। ਇਸੇ ਦੌਰਾਨ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਨਾਲ ਨਜਿੱਠਿਆ ਜਾਵੇਗਾ।

—PTC News

Related Post