ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦਾ ਮਾਲਕ ਹੋਇਆ ਗ੍ਰਿਫਤਾਰ

By  Joshi October 24th 2017 12:46 PM

Jaldhara exports Ludhiana: ਇਨਫੋਰਸਮੇਂਟ ਡਾਇਰੈਕਟਰ (ਈ. ਡੀ.) ਨੇ ਬੋਗਸ ਵੈਟ ਰਿਫੰਡ ਮਾਮਲੇ 'ਚ ਲੁਧਿਆਣਾ ਦੇ ਇੱਕ ਮਸ਼ਹੂਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦੇ ਮਾਲਿਕ ਰਮਨ ਗਰਗ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਉਸਦੀ ਤਕਰੀਬਨ ਤਿੰਨ ਕਰੋੜ ਰੁਪਏ ਦੀ ਪ੍ਰਾਪਟੀ ਅਟੈਚ ਕੀਤੀ ਗਈ ਸੀ। ਕਈ ਵਾਰ ਜਾਂਚ 'ਤੇ ਬੁਲਾਏ ਜਾਣ 'ਤੇ ਵੀ ਸਹਿਯੋਗ ਨਾ ਕਰਨ 'ਤੇ ਉਹਨਾਂ ਖਿਲਾਫ ਇਹ ਫੈਸਲਾ ਲਿਆ ਗਿਆ ਹੈ।

Jaldhara exports Ludhiana: ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦਾ ਮਾਲਕ ਹੋਇਆ ਗ੍ਰਿਫਤਾਰਦੱਸਣਯੋਗ ਹੈ ਕਿ ਪ੍ਰਿਵੈਂਸ਼ਨ ਆਫ ਮਨੀ ਲਾਂਡਿੰ੍ਰਗ ਐਕਟ ਦੇ ਤਹਿਤ ਇਸ ਮਾਮਲੇ ਨੁੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ, ਜਲਧਾਰਾ ਐਕਸਪੋਰਟਸ ਵੱਲੋਂ ਸਾਲ 2012-13 'ਚ 33.36 ਕਰੋੜ ਰੁਪਏ ਦੀ ਰੇਡੀਮੇਡ ਗਾਰਮੇਂਟਸ ਦੀ ਐਕਸਪੋਰਟ (ਬੰਗਲਾਦੇਸ਼) 'ਚ ਦਿਖਾਉਣ ਤੋਂ ਬਾਅਦ  ਤਕਰੀਬਨ 1.56 ਕਰੋੜ ਰੁਪਏ ਦਾ ਵੈਟ ਰਿਫੰਡ ਕਲੇਮ ਕੀਤਾ ਗਿਆ ਸੀ।

Jaldhara exports Ludhiana: ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦਾ ਮਾਲਕ ਹੋਇਆ ਗ੍ਰਿਫਤਾਰਵੈਟ ਰਿਫੰਡ ਕਲੇਮ ਕੀਤੇ ਜਾਣ  ਤੋਂ ਬਾਅਦ ਵਿਭਾਗ ਦੀ ਇਸ ਮਾਮਲੇ 'ਤੇ ਨਜ਼ਰ ਗਈ ਅਤੇ ਜਾਂਚ ਸ਼ੁਰੂ ਕੀਤੀ ਗਈ। ਇਸ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਜੋ ਸ਼ਿਪਿੰਗ ਬਿੱਲ ਸੀ ਉਹ ਫਰਜ਼ੀ/ਨਕਲੀ ਸੀ, ਜਿਸ ਕਾਰਨ ਪੁਲਿਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 'ਚ ਇਨਫੋਰਸਮੇਂਟ ਡਾਇਰੈਕਟਰ ਵੱਲੋਂ ਵੀ ਇਹ ਕੇਸ ਦਰਜ ਕੀਤਾ ਗਿਆ ਹੈ।

—PTC News

Related Post