ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਤਿੰਨ ਮਹੀਨਿਆਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ

By  Shanker Badra November 18th 2019 02:21 PM

ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਤਿੰਨ ਮਹੀਨਿਆਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ: ਸ੍ਰੀਨਗਰ : ਜੰਮੂ-ਕਸ਼ਮੀਰ 'ਚ ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਰੇਲਸੇਵਾ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ।ਇਸ ਦੌਰਾਨ ਜਦੋਂ ਸੁਰੱਖਿਆ ਕਾਰਨਾਂ ਕਰਕੇ ਮੁਅੱਤਲ ਕੀਤੇ ਜਾਣ ਦੇ ਤਿੰਨ ਮਹੀਨਿਆਂ ਬਾਅਦ ਰੇਲਗੱਡੀ ਮੁੜ ਸ਼੍ਰੀਨਗਰ ਤੋਂ ਬਨਿਹਾਲ ਨੂੰ ਕਸ਼ਮੀਰ ਦੇ ਰਸਤੇ ਤੋਂ ਲੰਘੀ ਤਾਂ ਯਾਤਰੀ ਰੇਲ ਗੱਡੀ ਵਿੱਚ ਚੱੜਦੇ ਦਿਖਾਈ ਦਿੱਤੇ ਹਨ।

Jammu and Kashmir: Srinagar and Banihal between Train service resumed today ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਤਿੰਨ ਮਹੀਨਿਆਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ

ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ “ਅੱਜ ਸਵੇਰੇ ਘਾਟੀ ਵਿਚ ਰੇਲ ਸੇਵਾ ਪੂਰੀ ਤਰ੍ਹਾਂ ਮੁੜ ਚਾਲੂ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਰੇਲ ਇਥੇ ਸਿਰਫ ਇੱਕ ਵਾਰ ਹੀ ਇਸ ਰੂਟ 'ਤੇ ਚੱਲੀ ਸੀ ਅਤੇ ਸੋਮਵਾਰ ਤੋਂ ਰੋਜ਼ਾਨਾ ਦੇ ਅਧਾਰ 'ਤੇ ਦੋ ਵਾਰ ਚੱਲੇਗੀ।

Jammu and Kashmir: Srinagar and Banihal between Train service resumed today ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਤਿੰਨ ਮਹੀਨਿਆਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ

ਦੱਸਣਯੋਗ ਹੈ ਕਿ ਧਾਰਾ 370 ਅਤੇ 35ਏ ਨੂੰ ਹਟਾਏ ਜਾਣ ਮਗਰੋਂ ਸੁਰੱਖਿਆ ਕਾਰਨਾਂ ਕਰਕੇ5 ਅਗਸਤ ਨੂੰ ਕਸ਼ਮੀਰ 'ਚ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਅਧਿਕਾਰੀ ਨੇ ਦੱਸਿਆ ਕਿ ਰੇਲਵੇ ਨੂੰ ਸੁਰੱਖਿਆ ਕਾਰਨਾਂ ਕਰਕੇ ਸਿਰਫ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਰੇਲ ਗੱਡੀ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

-PTCNews

Related Post