ਜੰਮੂ-ਕਸ਼ਮੀਰ: ਪੁੰਛ 'ਚ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ 'ਚ ਤਿੰਨ ਜਵਾਨ ਜ਼ਖ਼ਮੀ

By  Riya Bawa October 24th 2021 10:52 AM -- Updated: October 24th 2021 10:55 AM

ਜੰਮੂ-ਕਸ਼ਮੀਰ- ਜੰਮੂ-ਕਸ਼ਮੀਰ ਦੇ ਪੁੰਛ ਦੇ ਭਾਟਾ ਦੁਰੀਅਨ ਇਲਾਕੇ 'ਚ ਐਤਵਾਰ ਸਵੇਰੇ ਅੱਤਵਾਦੀਆਂ ਦੀ ਗੋਲੀਬਾਰੀ 'ਚ ਦੋ ਪੁਲਸ ਕਰਮਚਾਰੀ ਅਤੇ ਇਕ ਫੌਜੀ ਜਵਾਨ ਜ਼ਖਮੀ ਹੋ ਗਿਆ। ਜੰਮੂ -ਕਸ਼ਮੀਰ ਪੁਲਿਸ ਦੇ ਇੱਕ ਅਧਿਕਾਰਤ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜ਼ਿਆ ਮੁਸਤਫ਼ਾ ਨੂੰ ਚੱਲ ਰਹੇ ਅਪਰੇਸ਼ਨ ਦੌਰਾਨ ਅੱਤਵਾਦੀ ਟਿਕਾਣੇ ਦੀ ਪਛਾਣ ਲਈ ਭਾਟਾ ਦੁਰੀਅਨ ਲਿਜਾਇਆ ਗਿਆ ਸੀ ਜਿਸ ਵਿਚ 3 ਫ਼ੌਜੀ ਜਵਾਨ ਅਤੇ ਇਕ ਜੇ.ਸੀ.ਓ. ਸ਼ਹੀਦ ਹੋ ਗਏ।

Jammu Kashmir encounter terrorist killed | India News – India TV

ਤਲਾਸ਼ੀ ਦੌਰਾਨ ਜਦੋਂ ਟੀਮ ਲੁਕੇ ਹੋਏ ਅੱਤਵਾਦੀਆਂ ਦੇ ਕੋਲ ਪਹੁੰਚੀ ਤਾਂ ਦੁਬਾਰਾ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਦੀ ਸਾਂਝੀ ਟੀਮ 'ਤੇ ਗੋਲੀ ਬਾਰੀ ਕੀਤੀ ਜਿਸ ਵਿਚ 2 ਪੁਲਿਸ ਕਰਮਚਾਰੀ ਅਤੇ ਇਕ ਫ਼ੌਜੀ ਜਵਾਨ ਜ਼ਖਮੀ ਹੋ ਗਏ।

Kashmir sees jump in terrorist encounters ahead of Article 370 removal anniversary

ਮੁਸਤਫ਼ਾ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਭਾਰੀ ਅੱਗ ਕਾਰਨ ਉਸ ਨੂੰ ਸਾਈਟ ਤੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਐਤਵਾਰ ਸਵੇਰੇ, ਭਾਰੀ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਕਿਉਂਕਿ ਪੁੰਛ ਜ਼ਿਲ੍ਹੇ ਦੇ ਭਾਟਾ ਡੂਰੀਅਨ ਜੰਗਲ ਖੇਤਰ ਵਿੱਚ ਭਾਰਤੀ ਫੌਜ ਦਾ ਅੱਤਵਾਦ ਵਿਰੋਧੀ ਅਭਿਆਨ ਚੱਲ ਰਿਹਾ ਸੀ।

J&K, Poonch Encounter: Army Officer, 4 Soldiers Killed In Line Of Duty In Jammu And Kashmir

-PTC News

Related Post