ਜੰਮੂ ਜ਼ਿਲੇ 'ਚੋਂ ਹਟਾਈ ਗਈ ਧਾਰਾ 144, ਕੱਲ੍ਹ ਨੂੰ ਖੁੱਲ੍ਹਣਗੇ ਸਕੂਲ, ਇੰਟਰਨੈੱਟ ਸੇਵਾਵਾਂ ਬੰਦ

By  Jashan A August 9th 2019 06:41 PM

ਜੰਮੂ ਜ਼ਿਲੇ 'ਚੋਂ ਹਟਾਈ ਗਈ ਧਾਰਾ 144, ਕੱਲ੍ਹ ਨੂੰ ਖੁੱਲ੍ਹਣਗੇ ਸਕੂਲ, ਇੰਟਰਨੈੱਟ ਸੇਵਾਵਾਂ ਬੰਦ,ਜੰਮੂ: ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ ਤੋਂ ਪਹਿਲਾਂ ਹੀ ਧਾਰਾ 144 ਲਗਾ ਦਿੱਤੀ ਗਈ ਸੀ। ਪਰ ਅੱਜ ਜੰਮੂ ਜ਼ਿਲੇ 'ਚੋਂ ਧਾਰਾ 144 ਹਟਾ ਦਿੱਤੀ ਗਈ ਹੈ। ਜਿਸ ਦੌਰਾਨ ਕੱਲ੍ਹ ਨੂੰ ਜੰਮੂ ਦੇ ਊਧਮਪੁਰ, ਸਾਂਬਾ ਜ਼ਿਲੇ 'ਚ ਸਕੂਲ-ਕਾਲਜ ਖੁੱਲ੍ਹਣਗੇ।

ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵੀ ਵਾਪਸ ਦਫਤਰ ਆਉਣ ਲਈ ਆਦੇਸ਼ ਦਿੱਤਾ ਗਿਆ ਹੈ ਪਰ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।ਅੱਜ ਜੰਮੂ ਦੇ ਕੁਝ ਇਲਾਕਿਆਂ 'ਚ ਕਰਫਿਊ 'ਚ ਢਿੱਲ ਕੀਤੀ ਗਈ।

https://twitter.com/ANI/status/1159789639999328256?s=20

ਹੋਰ ਪੜ੍ਹੋ:ਲੁਧਿਆਣਾ STF ਨੇ 1 ਕਿੱਲੋ ਹੈਰੋਇਨ ਤੇ 1 ਕਰੋੜ ਤੋਂ ਵਧ ਦੀ ਡਰੱਗ ਮਨੀ ਸਮੇਤ 1 ਨੂੰ ਦਬੋਚਿਆ, 2 ਫ਼ਰਾਰ

ਇਸ ਦੌਰਾਨ ਕਈ ਹਿੱਸਿਆ 'ਚ ਲੋਕ ਨਮਾਜ਼ ਲਈ ਬਾਹਰ ਵੀ ਨਿਕਲੇ।ਇਹ ਵੀ ਦੱਸਿਆ ਜਾਂਦਾ ਹੈ ਕਿ ਪਹਿਲਾਂ ਨਮਾਜ਼ ਦੌਰਾਨ ਅਜਿਹਾ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਪੱਥਰਬਾਜ਼ੀ ਜਾਂ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਸਨ ਪਰ ਅਜਿਹਾ ਜੰਮੂ-ਕਸ਼ਮੀਰ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਪਹਿਲੀ ਵਾਰ ਦੇਖਿਆ ਗਿਆ ਹੈ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆ ਹਨ।

-PTC News

Related Post