ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਖਿਸਕੀ ਜ਼ਮੀਨ, 36 ਦੁਕਾਨਾਂ ਹੋਈਆਂ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ (ਤਸਵੀਰਾਂ)

By  Jashan A March 13th 2019 12:53 PM

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਖਿਸਕੀ ਜ਼ਮੀਨ, 36 ਦੁਕਾਨਾਂ ਹੋਈਆਂ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ (ਤਸਵੀਰਾਂ),ਡੋਡਾ: ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਅੱਜ ਸਵੇਰੇ ਜ਼ਮੀਨ ਖਿਸਕਣ ਗਈ। ਜਿਸ ਦੌਰਾਨ ਇਸ ਦੀ ਲਪੇਟ 'ਚ ਆ ਕੇ 36 ਦੁਕਾਨਾਂ ਢਹਿ-ਢੇਰੀ ਹੋ ਗਈਆਂ। ਮਿਲੀ ਜਾਣਕਾਰੀ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਓਧਰ ਹਥਿਆਬੰਦ ਸੁਰੱਖਿਆ ਫੋਰਸ (ਐੱਸ. ਐੱਸ. ਬੀ.) ਕਮਾਂਡੈਂਟ ਅਜੇ ਕੁਮਾਰ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਤੜਕੇ 4 ਵਜੇ ਵਾਪਰੀ। ਸਾਡੇ ਜਵਾਨ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਆਲੇ-ਦੁਆਲੇ ਦੇ ਲੋਕ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ ਪਰ ਕਾਫੀ ਤੇਜ਼ ਆਵਾਜ਼ ਸੁਣ ਕੇ ਉਨ੍ਹਾਂ ਦੀ ਅੱਖ ਖੁੱਲ੍ਹ ਗਈ ਅਤੇ ਘਬਰਾਹਟ 'ਚ ਬਾਹਰ ਵੱਲ ਦੌੜੇ। ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸੜਕੀ ਮਾਰਗ ਠੱਪ ਹੋ ਜਾਂਦਾ ਹੈ। -PTC News

Related Post