ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਜਾਰੀ, ਹੁਣ ਤੱਕ 5 ਜਵਾਨ ਸ਼ਹੀਦ

By  Jashan A March 3rd 2019 11:15 AM

ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਜਾਰੀ, ਹੁਣ ਤੱਕ 5 ਜਵਾਨ ਸ਼ਹੀਦ,ਹੰਦਵਾੜਾ: ਜੰਮੂ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਤੀਜੇ ਦਿਨ ਵੀ ਮੁਠਭੇੜ ਜਾਰੀ ਹੈ। ਜਿਸ ਦੌਰਾਨ ਹੁਣ ਤੱਕ ਸੀਆਰਪੀਐਫ ਦੇ 5 ਜਵਾਨ ਸ਼ਹੀਦ ਹੋ ਗਏ ਅਤੇ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਸਰਚ ਆਪ੍ਰੇਸ਼ਨ ਜਾਰੀ ਹੈ। [caption id="attachment_264225" align="aligncenter" width="300"]handwara ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਜਾਰੀ, ਹੁਣ ਤੱਕ 5 ਜਵਾਨ ਸ਼ਹੀਦ[/caption] ਬੀਤੇ ਸ਼ੁੱਕਰਵਾਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਹੋ ਰਹੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਹੰਦਵਾੜਾ ਇਲਾਕੇ ਦੇ ਇੱਕ ਪਿੰਡ 'ਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਸੀ, ਜਿਸ ਕਾਰਨ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। [caption id="attachment_264226" align="aligncenter" width="300"]handwara ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਜਾਰੀ, ਹੁਣ ਤੱਕ 5 ਜਵਾਨ ਸ਼ਹੀਦ[/caption] ਦੋਹਾਂ ਪਾਸਿਓਂ ਸ਼ਨੀਵਾਰ ਦੀ ਸਵੇਰ ਤੱਕ ਭਾਰੀ ਗੋਲੀਬਾਰੀ ਹੋਈ ਅਤੇ 2 ਸੀ. ਆਰ. ਪੀ. ਐੱਫ. ਦੇ ਅਫਸਰਾਂ ਸਮੇਤ ਜੰਮੂ-ਕਸ਼ਮੀਰ ਪੁਲਸ ਦੇ 2 ਜਵਾਨ ਸ਼ਹੀਦ ਹੋ ਗਏ। ਸ ਤੋਂ ਇਲਾਵਾ 4 ਸਥਾਨਿਕ ਨਾਗਰਿਕ ਜ਼ਖਮੀ ਹੋ ਗਏ ਸਨ। -PTC News

Related Post