22 ਮਾਰਚ ਨੂੰ ਦੇਸ਼-ਭਰ 'ਚ ਲਗਾਇਆ ਜਾਵੇ ਜਨਤਾ ਕਰਫਿਊ: PM ਮੋਦੀ

By  Jashan A March 19th 2020 08:20 PM -- Updated: March 19th 2020 08:36 PM

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਹੜਕੰਪ ਮਚਿਆ ਹੋਇਆ ਹੈ, ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੈ। ਭਾਰਤ 'ਚ ਵੀ ਮਰਨ ਵਾਲਿਆਂ ਦੀ ਗਿਣਤੀ 4 ਹੋ ਚੁੱਕੀ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੋਰੋਨਾ ਦੇ ਮੁੱਦੇ 'ਤੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। https://twitter.com/ANI/status/1240649869171109891?s=20 ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਹਾਲਾਤ 'ਚ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਇਰਸ ਨੇ ਮਨੁੱਖ ਜਾਤੀ ਨੂੰ ਸੰਕਟ 'ਚ ਪਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਇੱਕ ਹਫਤੇ ਦਾ ਸਮਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿੱਚ, ਭਾਰਤ ਦੇ 130 ਕਰੋੜ ਨਾਗਰਿਕਾਂ ਨੇ ਲੋੜੀਂਦੀਆਂ ਸਾਵਧਾਨੀ ਵਰਤਦੇ ਹੋਏ ਕੋਰੋਨਾ ਗਲੋਬਲ ਮਹਾਂਮਾਰੀ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਹੈ। ਪਰ, ਪਿਛਲੇ ਕੁਝ ਦਿਨਾਂ ਤੋਂ ਅਜਿਹਾ ਲਗਦਾ ਹੈ ਕਿ ਜਿਵੇਂ ਅਸੀਂ ਸੰਕਟ ਤੋਂ ਬਚੇ ਹੋਏ ਹਾਂ, ਸਭ ਕੁਝ ਠੀਕ ਹੈ। https://twitter.com/ANI/status/1240650677715496965?s=20 ਉਹਨਾਂ ਕਿਹਾ ਕਿ 60-65 ਸਾਲ ਵਾਲੇ ਲੋਕ ਘਰ ਤੋਂ ਬਾਹਰ ਨਾਲ ਨਿਕਲਣ। ਕੋਰੋਨਾ ਤੋਂ ਬਚਣ ਲਈ ਸਾਵਧਾਨੀ ਹੀ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ, ਦੋ ਵੱਡੀਆਂ ਚੀਜ਼ਾਂ ਦੀ ਲੋੜ ਹੈ. ਪਹਿਲਾ ਸੰਕਲਪ ਅਤੇ ਦੂਜਾ ਸੰਜਮ। ਉਹਨਾਂ ਕਿਹਾ ਕਿ 22 ਮਾਰਚ ਨੂੰ ਜਨਤਾ ਕਰਫਿਊ ਲਗਾਇਆ ਜਾਵੇ, ਲੋਕ ਆਪਣੇ ਘਰਾਂ 'ਚ ਹੀ ਰਹਿਣ। ਲੋਕ ਜਨਤਾ ਕਰਫਿਊ ਦਾ ਪਾਲਨ ਕਰਨ। ਇਹ ਜਨਤਾ ਕਰਫਿਊ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗਾ। https://twitter.com/ANI/status/1240650788965212160?s=20 ਉਹਨਾਂ ਕਿਹਾ ਕਿ ਲੋਕ ਸਾਵਧਾਨੀ ਵਰਤਣ, ਜ਼ਰੂਰੀ ਵਸਤਾਂ ਜਮਾਂ ਕਰਨ ਦੀ ਹੋਣ 'ਚ ਨਾ ਪੈਣ।ਜਨਤਾ ਕਰਫਿਊ ਵਾਲੇ ਦਿਨ ਸ਼ਾਮ 5 ਵਜੇ ਲੋਕਾਂ ਦੀ ਸੇਵਾ 'ਚ ਲੱਗੇ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਵੇਗਾ। https://twitter.com/ANI/status/1240654865354739713?s=20 ਜੇ ਸੰਭਵ ਹੋਵੇ,ਤਾਂ ਹਰ ਵਿਅਕਤੀ ਨੂੰ ਹਰ ਦਿਨ ਘੱਟੋ ਘੱਟ 10 ਵਿਅਕਤੀਆਂ ਨੂੰ ਕਾਲ ਕਰਨਾ ਚਾਹੀਦਾ ਹੈ ਅਤੇ ਕਰਫਿਊ ਦੇ ਨਾਲ ਨਾਲ ਕੋਰੋਨਾ ਵਾਇਰਸ ਨੂੰ ਰੋਕਣ ਬਾਰੇ ਵੀ ਦੱਸਣਾ ਚਾਹੀਦਾ ਹੈ। ਅੱਗੇ ਉਹਨਾਂ ਕਿਹਾ ਕਿ ਲੋਕ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਪਾਲਣ ਕਰਨ ਤੇ ਲੋਕ ਫੈਲ ਰਹੀਆਂ ਅਫਵਾਹਾਂ ਤੋਂ ਬਚਣ। -PTC News

Related Post