ਜਸਪਾਲ ਕਤਲ ਮਾਮਲਾ: ਰਾਜਸਥਾਨ ਪੁਲਿਸ ਨੂੰ ਮਿਲੀ ਇੱਕ ਨੌਜਵਾਨ ਦੀ ਲਾਸ਼, ਸ਼ਨਾਖਤ ਲਈ ਪਰਿਵਾਰ ਅਤੇ ਪੁਲਿਸ ਹੋਈ ਰਵਾਨਾ

By  Jashan A May 31st 2019 08:35 AM -- Updated: May 31st 2019 08:36 AM

ਜਸਪਾਲ ਕਤਲ ਮਾਮਲਾ: ਰਾਜਸਥਾਨ ਪੁਲਿਸ ਨੂੰ ਮਿਲੀ ਇੱਕ ਨੌਜਵਾਨ ਦੀ ਲਾਸ਼, ਸ਼ਨਾਖਤ ਲਈ ਪਰਿਵਾਰ ਅਤੇ ਪੁਲਿਸ ਹੋਈ ਰਵਾਨਾ,ਫਰੀਦਕੋਟ: ਪੰਜਾਬ ਦੇ ਫਰੀਦਕੋਟ 'ਚ ਪਿਛਲੇ ਦਿਨੀਂ ਪੁਲਿਸ ਹਿਰਾਸਤ 'ਚ ਨੌਜਵਾਨ ਜਸਪਾਲ ਸਿੰਘ ਦੇ ਕਤਲ ਮਾਮਲੇ 'ਚ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਜਸਪਾਲ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਸੀ।

rjs ਜਸਪਾਲ ਕਤਲ ਮਾਮਲਾ: ਰਾਜਸਥਾਨ ਪੁਲਿਸ ਨੂੰ ਮਿਲੀ ਇੱਕ ਨੌਜਵਾਨ ਦੀ ਲਾਸ਼, ਸ਼ਨਾਖਤ ਲਈ ਪਰਿਵਾਰ ਅਤੇ ਪੁਲਿਸ ਹੋਈ ਰਵਾਨਾ

ਇਸ ਮਾਮਲੇ ਦੇ ਹੁਣ ਸ਼ਾਂਤ ਹੋਣ ਦੇ ਉਸ ਵਕਤ ਆਸਾਰ ਬਣ ਗਏ ਜਦੋਂ ਇਸ ਮਾਮਲੇ ਦੀ ਜਾਂਚ ਲਈ ਬਣੀ ਨਵੀਂ ਐਸ ਆਈ ਟੀ ਨੇ ਪਰਿਵਾਰ ਨੂੰ ਲਾਸ਼ ਮਿਲਣ ਬਾਰੇ ਸੂਚਨਾ ਦਿੱਤੀ।

ਹੋਰ ਪੜ੍ਹੋ:ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ

rjs ਜਸਪਾਲ ਕਤਲ ਮਾਮਲਾ: ਰਾਜਸਥਾਨ ਪੁਲਿਸ ਨੂੰ ਮਿਲੀ ਇੱਕ ਨੌਜਵਾਨ ਦੀ ਲਾਸ਼, ਸ਼ਨਾਖਤ ਲਈ ਪਰਿਵਾਰ ਅਤੇ ਪੁਲਿਸ ਹੋਈ ਰਵਾਨਾ

ਪੁਲਿਸ ਅਨੁਸਾਰ ਰਾਜਸਥਾਨ ਦੇ ਮਸੀਤਾਂ ਹੈਡ ਕੋਲ ਪੁਲਿਸ ਨੂੰ ਇਕ ਲਾਸ਼ ਮਿਲੀ ਹੈ। ਜਿਸ ਨੂੰ ਲੈ ਕੇ ਖਦਸ਼ਾ ਪ੍ਰਗਟਿਆ ਜਾ ਰਿਹਾ ਹੈ ਕਿ ਇਹ ਲਾਸ਼ ਜਸਪਾਲ ਦੀ ਹੋ ਸਕਦੀ ਹੈ। ਇਸ ਲਾਸ਼ ਦੀ ਸ਼ਨਾਖਤ ਲਈ ਫਰੀਦਕੋਟ ਤੋਂ ਪੁਲਿਸ ਪਾਰਟੀਆਂ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਸਮੇਤ ਰਵਾਨਾ ਹੋ ਗਈਆਂ ਹਨ।

rjs ਜਸਪਾਲ ਕਤਲ ਮਾਮਲਾ: ਰਾਜਸਥਾਨ ਪੁਲਿਸ ਨੂੰ ਮਿਲੀ ਇੱਕ ਨੌਜਵਾਨ ਦੀ ਲਾਸ਼, ਸ਼ਨਾਖਤ ਲਈ ਪਰਿਵਾਰ ਅਤੇ ਪੁਲਿਸ ਹੋਈ ਰਵਾਨਾ

ਇਸ ਮੌਕੇ ਜਸਪਾਲ ਦੇ ਪਿਤਾ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਨੇ ਦੱਸਿਆ ਹੈ ਕੇ ਉਨ੍ਹਾਂ ਨੂੰ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਅਤੇ ਡੀ ਐਸ ਪੀ ਫਰੀਦਕੋਟ ਨੇ ਦੱਸਿਆ ਕਿ ਜਸਪਾਲ ਸਿੰਘ ਦੀ ਲਾਸ਼ ਰਾਜਸਥਾਨ ਦੇ ਮਸੀਤਾਂ ਹੈਡ ਕੋਲੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਧਰਨਾ ਅਜੇ ਜਾਰੀ ਰਹੇਗਾ ਸਮਾਪਤ ਕਰਨ ਦਾ ਫੈਸਲਾ ਬਾਅਦ ਵਿੱਚ ਹੀ ਕੀਤਾ ਜਾ ਸਕਦਾ, ਜਦੋਂ ਲਾਸ਼ ਦੀ ਸ਼ਨਾਖਤ ਹੋ ਗਈ।

-PTC News

 

Related Post