ਕੋਰੋਨਾ ਵਾਇਰਸ ਦੇ ਚਲਦੇ ਹੁਣ JEE Main ਦੀ ਪ੍ਰੀਖਿਆ ਅਪ੍ਰੈਲ ਸੈਸ਼ਨ ਨੂੰ ਕੀਤਾ ਗਿਆ ਮੁਲਤਵੀ

By  Jagroop Kaur April 18th 2021 12:23 PM

ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ’ਚ ਵਾਧੇ ਨੂੰ ਵੇਖਦਿਆਂ ਹੋਇਆ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਜੇ. ਈ. ਈ. ਮੇਨ 2021 ਅਪ੍ਰੈਲ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਪ੍ਰੀਖਿਆ ਦੇ ਦੋ ਸੈਸ਼ਨ ਫਰਵਰੀ ਅਤੇ ਮਾਰਚ ’ਚ ਆਯੋਜਿਤ ਕੀਤੇ ਜਾ ਚੁੱਕੇ ਹਨ। ਹੁਣ 27 ਤੋਂ 30 ਅਪ੍ਰੈਲ ਤੱਕ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ।Would Board Exams Delay Impact JEE Mains April 2021?ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ

ਸਿੱਖਿਆ ਮੰਤਰੀ ਨੇ ਮੁਲਤਵੀ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ, “ਮੈਂ ਇਹ ਦੁਹਰਾਉਣਾ ਚਾਹਾਂਗਾ ਕਿ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਵਿੱਦਿਅਕ ਕੈਰੀਅਰ ਸਿੱਖਿਆ ਮੰਤਰਾਲੇ ਦੀ ਹੈ ਅਤੇ ਇਸ ਸਮੇਂ ਮੇਰੀਆਂ ਮੁੱਖ ਚਿੰਤਾਵਾਂ ਹਨ।” ਜਿਸ ਤਹਿਤ ਇਹ ਫੈਸਲਾ ਲਿਆ ਗਿਆ ਹੈ|

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਤਹਿਤ ਰੇਲਵੇ ਨੇ ਲਿਆ ਫ਼ੈਸਲਾ, ਮਾਸਕ ਨਾ ਪਾਉਣ ਵਾਲੇ ਨੂੰ ਲੱਗੇਗਾ ਜ਼ੁਰਮਾਨਾ

ਪ੍ਰੀਖਿਆ ਦੀ ਨਵੀਂ ਤਾਰੀਖ਼ ਜਲਦੀ ਹੀ ਐਲਾਨ ਕੀਤੀ ਜਾਵੇਗੀ। ਇਸ ਬਾਬਤ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਐੱਨ. ਟੀ. ਏ. ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਿਖਿਆ ਵਿਭਾਗ ਵੱਲੋਂ ਅਤੇ ਸੀਬੀਐਸਈ ਵੱਲੋਂ ਵੀ ਪ੍ਰਿਕਹਾਵਾਂ ਰੱਦ ਕੀਤੀਆਂ ਗਈਆਂ ਹਨ।

Related Post