ਹਵਾਈ ਸਫ਼ਰ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ ,ਜਾਂਚ ਦੇ ਹੁਕਮ

By  Shanker Badra September 20th 2018 03:39 PM

ਹਵਾਈ ਸਫ਼ਰ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ ,ਜਾਂਚ ਦੇ ਹੁਕਮ:ਮੁੰਬਈ : ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ ਹੈ।ਜਾਣਕਾਰੀ ਅਨੁਸਾਰ ਉਡਾਣ ਭਰਨ ਦੌਰਾਨ ਜਹਾਜ਼ ਦਾ ਅਮਲਾ ਕੈਬਿਨ ਦਬਾਊ ਨੂੰ ਬਰਕਰਾਰ ਰੱਖਣ ਦਾ ਸਵਿੱਚ ਦਬਾਉਣਾ ਭੁੱਲ ਗਿਆ।ਇਸ ਲਾਪਰਵਾਹੀ ਕਾਰਨ 166 ਯਾਤਰੀਆਂ ਵਿਚੋਂ 30 ਯਾਤਰੀਆਂ ਦੇ ਨੱਕਾਂ ਤੇ ਕੰਨਾਂ ਤੋਂ ਖੂਨ ਵਹਿਣ ਲੱਗਾ ਤੇ ਕਈਆਂ ਨੂੰ ਸਿਰਦਰਦ ਦੀ ਸ਼ਿਕਾਇਤ ਹੋਈ।ਇਨ੍ਹਾਂ ਯਾਤਰੀਆਂ ਦਾ ਮੁੰਬਈ ਏਅਰਪੋਰਟ 'ਤੇ ਇਲਾਜ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਕੈਬਿਨ ਸਟਾਫ ਵੱਲੋਂ ਵਰਤੀ ਗਈ ਇਸ ਲਾਪਰਵਾਹੀ ਕਾਰਨ ਇਸ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ।

ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।ਜਾਣਕਾਰੀ ਮੁਤਾਬਕ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਏ.ਬੀ.) ਘਟਨਾ ਦੀ ਜਾਂਚ ਕਰ ਰਿਹਾ ਹੈ।

-PTCNews

Related Post