Jet Airways ਨੂੰ ਲੱਗਿਆ ਵੱਡਾ ਝਟਕਾ, ਕੁੱਲ 23 ਜਹਾਜ਼ ਆਵਾਜਾਈ ਤੋਂ ਹੋਏ ਬਾਹਰ

By  Jashan A March 4th 2019 11:20 AM -- Updated: March 4th 2019 11:24 AM

Jet Airways ਨੂੰ ਲੱਗਿਆ ਵੱਡਾ ਝਟਕਾ, ਕੁੱਲ 23 ਜਹਾਜ਼ ਆਵਾਜਾਈ ਤੋਂ ਹੋਏ ਬਾਹਰ,ਨਵੀਂ ਦਿੱਲੀ: ਹਵਾਈ ਕੰਪਨੀ ਇੰਨੀ ਦਿਨੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਜਿਸ ਦੌਰਾਨ ਕੰਪਨੀ ਕਾਫੀ ਨੁਕਸਾਨ ਹੋ ਰਿਹਾ ਹੈ। ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਦੇ ਕਾਰਨ ਦੋ ਹੋਰ ਜਹਾਜ਼ ਖੜ੍ਹੇ ਕਰ ਦਿੱਤੇ ਹਨ।ਕਿਰਾਇਆ ਨਾ ਚੁਕਾਉਣ ਦੀ ਵਜ੍ਹਾ ਤੋਂ ਕੰਪਨੀ ਹੁਣ ਤੱਕ 23 ਜਹਾਜ਼ਾਂ ਨੂੰ ਆਵਾਜਾਈ ਤੋਂ ਬਾਹਰ ਕਰ ਚੁੱਕੀ ਹੈ।

jet Jet Airways ਨੂੰ ਲੱਗਿਆ ਵੱਡਾ ਝਟਕਾ, ਕੁੱਲ 23 ਜਹਾਜ਼ ਆਵਾਜਾਈ ਤੋਂ ਹੋਏ ਬਾਹਰ

ਕੰਪਨੀ ਦਾ ਕਹਿਣਾ ਹੈ ਕਿ ਕਿਰਾਏ ਤੇ ਜਹਾਜ਼ ਦੇਣ ਵਾਲੀ ਵਾਲੀਆਂ ਕੰਪਨੀਆਂ ਨਾਲ ਸਰਗਰਮੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਕਦੀ ਦੀ ਸਥਿਤੀ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।

jet Jet Airways ਨੂੰ ਲੱਗਿਆ ਵੱਡਾ ਝਟਕਾ, ਕੁੱਲ 23 ਜਹਾਜ਼ ਆਵਾਜਾਈ ਤੋਂ ਹੋਏ ਬਾਹਰ

ਉਹਨਾਂ ਇਹ ਵੀ ਕਿਹਾ ਕਿ ਯਾਤਰੀਆਂ ਦੇ ਨਾਲ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੂੰ ਵੀ ਇਸ ਸਬੰਧ ਵਿਚ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਕਾਰਨ 27 ਅਤੇ 28 ਫਰਵਰੀ ਨੂੰ ਕ੍ਰਮਵਾਰ ਸੱਤ ਅਤੇ ਛੇ ਜਹਾਜ਼ ਖੜ੍ਹੇ ਕੀਤੇ ਸੀ।

-PTC News

Related Post